ਦੁਬਈ ਕਰ ਸਕਦਾ ਹੈ 2019 ਕਬੱਡੀ ਵਿਸ਼ਵ ਕੱਪ ਦੀ ਮੇਜ਼ਬਾਨੀ

06/25/2018 3:10:41 PM

ਦੁਬਈ : ਦੁਬਈ 2019 'ਚ ਚੌਥੇ ਕਬੱਡੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਸਕਦਾ ਹੈ। ਅੰਤਰਰਾਸ਼ਟਰੀ ਕਬੱਡੀ ਮਹਾਸੰਘ ਦੀ 29 ਜੂਨ ਨੂੰ ਹੋਣ ਵਾਲੀ ਸਾਲਾਨਾ ਆਮ ਸਭਾ ਦੀ ਬੈਠਕ 'ਚ ਇਹ ਚਰਚਾ ਦਾ ਮੁੱਖ ਵਿਸ਼ਾ ਹੋਵੇਗਾ। ਕਬੱਡੀ ਮਹਾਸੰਘ ਦੇ ਪ੍ਰਧਾਨ ਜਨਾਰਦਨ ਸਿੰਘ ਗਹਿਲੌਤ ਨੇ ਕਿਹਾ, ਕਬੱਡੀ ਮਾਸਟਰਸ ਦੇ ਆਯੋਜਨ ਦਾ ਮੁੱਖ ਟੀਚਾ ਵਿਸ਼ਵ ਕੱਪ 2019 ਲਈ ਮੰਚ ਤਿਆਰ ਕਰਨਾ ਸੀ। ਉਨ੍ਹਾਂ ਹਾਲਾਂਕਿ ਇਹ ਸਾਫ ਨਹੀਂ ਕੀਤਾ ਕਿ ਦੁਬਈ ਨੂੰ ਮੇਜ਼ਬਾਨ ਚੁਣ ਲਿਆ ਗਿਆ ਹੈ। ਗਹਿਲੌਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ਅਜੇ ਤੱਕ ਤਿਨੋਂ ਵਿਸ਼ਵ ਕੱਪ ਭਾਰਤ 'ਚ ਖੇਡੇ ਗਏ ਹਨ। ਅਸੀਂ ਇਸ ਖੇਡ ਨੂੰ ਵਧਾਉਣਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਇਹ ਟੂਰਨਾਮੈਂਟ ਆਯੋਜਿਤ ਕੀਤਾ ਹੈ। ਵਿਸ਼ਵ ਕੱਪ ਦਾ ਮੇਜ਼ਬਾਨ ਅਤੇ ਤਾਰੀਕਾਂ ਅਤੇ ਤੈਅ ਕਰਨੀਆਂ ਬਾਕੀ ਹਨ। ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਨੂੰ ਵਿਸਤਾਰ 'ਚ ਦੱਸਣ ਲਈ ਕਿਹਾ ਗਿਆ ਤਾਂ ਗਹਿਲੌਤ ਨੇ ਕਿਹਾ ਕਿ ਮੈਂ ਕੋਈ ਜਲਦਬਾਜ਼ੀ ਕਰਨ ਨਹੀਂ ਆਇਆ ਹਾਂ। ਮੈਂ ਤਦ ਹੀ ਇਨ੍ਹਾਂ ਗੱਲਾਂ ਦਾ ਜਵਾਬ ਦੇ ਸਕਦਾ ਹਾਂ ਜਦੋਂ ਇਸ 'ੇਤ ਕੋਈ ਅਧਿਕਾਰਕ ਫੈਸਲਾ ਹੋ ਜਾਵੇਗਾ।