ਸੌਰਾਸ਼ਟਰ ਅਤੇ ਗੁਜਰਾਤ ਵਿਚਾਲੇ ਰਣਜੀ ਸੈਮੀਫਾਈਨਲ ''ਚ ਇਸਤੇਮਾਲ ਕੀਤਾ ਜਾਵੇਗਾ DRS

02/25/2020 3:26:15 PM

ਰਾਜਕੋਟ— ਸੌਰਾਸ਼ਟਰ ਅਤੇ ਗੁਜਰਾਤ ਵਿਚਾਲੇ ਰਣਜੀ ਟਰਾਫੀ ਸੈਮੀਫਾਈਨਲ ਮੈਚ ਦੇ ਦੌਰਾਨ ਪਹਿਲੀ ਵਾਰ ਚੋਟੀ ਦੀ ਘਰੇਲੂ ਪ੍ਰਤੀਯੋਗਿਤਾ 'ਚ ਫੈਸਲਾ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.) ਦਾ ਇਸਤੇਮਾਲ ਕੀਤਾ ਜਾਵੇਗਾ। ਟੀਮਾਂ ਨੂੰ ਹਰੇਕ ਪਾਰੀ 'ਚ ਚਾਰ ਰੈਫਰਲ ਦਿੱਤੇ ਜਾਣਗੇ ਪਰ ਤਕਨੀਕ 'ਚ ਹਾਕ ਆਈ ਅਤੇ ਅਲਟ੍ਰਾ ਐੱਜ ਸ਼ਾਮਲ ਨਹੀਂ ਹੋਣਗੇ ਜੋ ਕਿ ਕੌਮਾਂਤਰੀ ਮੈਚਾਂ 'ਚ ਇਸਤੇਮਾਲ ਹੋਣ ਵਾਲੇ ਡੀ. ਆਰ. ਐੱਸ. ਦੇ ਪ੍ਰਮੁੱਖ ਅੰਗ ਹਨ।

ਸੌਰਾਸ਼ਟਰ ਕ੍ਰਿਕਟ ਸੰਘ ਨੇ ਪ੍ਰੈੱਸ ਬਿਆਨ 'ਚ ਕਿਹਾ, ''ਰਣਜੀ ਟ੍ਰਾਫੀ 'ਚ ਪਹਿਲੀ ਵਾਰ ਫੈਸਲਾ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.) ਨੂੰ ਲਾਗੂ ਕੀਤਾ ਜਾਵੇਗਾ। ਰਣਜੀ ਟਰਾਫੀ 2019-20 ਦੇ ਸੈਮੀਫਾਈਨਲ ਅਤੇ ਫਾਈਨਲ ਮੈਚਾਂ 'ਚ ਡੀ. ਆਰ. ਐੱਸ. ਪ੍ਰਣਾਲੀ ਅਪਣਾਈ ਜਾਵੇਗੀ।'' ਪਿਛਲੇ ਹਫਤੇ ਬੀ. ਸੀ. ਸੀ. ਆਈ. ਦੇ ਕ੍ਰਿਕਟ ਮਹਾਪ੍ਰਬੰਧਕ ਸਬਾ ਕਰੀਮ ਨੇ ਕਿਹਾ ਸੀ ਕਿ ਰਣਜੀ ਟਰਾਫੀ ਦੇ ਨਾਕਆਊਟ ਤੋਂ ਨਹੀਂ ਸਗੋਂ ਸੈਮੀਫਾਈਨਲ ਲਈ ਡੀ. ਆਰ. ਐੱਸ. ਦੇ ਸੀਮਿਤ ਇਸਤੇਮਾਲ ਦੀ ਯੋਜਨਾ ਹਮੇਸ਼ਾ ਤੋਂ ਸੀ।

Tarsem Singh

This news is Content Editor Tarsem Singh