ਸਚਿਨ ਦੇ ਇਕ ਫੈਸਲੇ ਕਾਰਨ ਮੈਂ ਨਹੀਂ ਦੇਖ ਸਕਿਆ ਦ੍ਰਾਵਿੜ-ਲਕਸ਼ਮਣ ਦੀ ਚਮਤਕਾਰੀ ਪਾਰੀ : ਹਰਭਜਨ

03/18/2020 4:23:45 PM

ਨਵੀਂ ਦਿੱਲੀ : ਆਸਟਰੇਲੀਆ ਖਿਲਾਫ ਸਾਲ 2001 ਵਿਚ ਕੋਲਕਾਤਾ ਦੇ  ਈਡਨ ਗਾਰਡਨ ਵਿਚ ਖੇਡੇ ਗਏ ਟੈਸਟ ਨੂੰ ਭਾਰਤ ਨੇ ਜਿੱਤ ਕੇ ਇਤਿਹਾਸਕ ਬਣਾ ਦਿੱਤਾ ਸੀ। ਇਸ ਦੌਰਾਨ ਵੀ. ਵੀ. ਐੱਸ. ਲਕਸ਼ਮਣ ਨੇ 281 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ ਜਦਕਿ ਸਪਿਨਰ ਹਰਭਜਨ ਸਿੰਘ ਨੇ ਹੈਟ੍ਰਿਕ ਲਈ ਸੀ। ਹਰਭਜਨ ਨੇ ਉਨ੍ਹਾਂ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸਟੇਡੀਅਮ ਵਿਚ ਮੌਜੂਦ ਹੋਣ ਦੇ ਬਾਵਜੂਦ ਸਚਿਨ ਤੇਂਦੁਲਕਰ ਕਾਰਨ ਲਕਸ਼ਮਣ ਦੀ ਇਤਿਹਾਸਕ ਪਾਰੀ ਨਹੀਂ ਦੇਖ ਸਕੇ ਸੀ।

PunjabKesari

ਇਕ ਅਖਬਾਰ ਲਈ ਲਿਖੇ ਕਾਲਮ ਵਿਚ ਹਰਭਜਨ ਨੇ ਖੁਲਾਸਾ ਕੀਤੀ ਕਿ ਮੈਨੂੰ ਯਾਦ ਹੈ ਕਿ ਉਸ ਸਾਂਝੇਦਾਰੀ ਦੌਰਾਨ ਅਸੀਂ ਡ੍ਰੈਸਿੰਗ ਰੂਮ ਵਿਚ ਆਪਣੀ ਸੀਟ ਨਾਲ ਹਿਲੇ ਤਕ ਨਹੀਂ ਸੀ। ਇਸ ਦਾ ਕਾਰਨ ਦੱਸਦਿਆਂ ਉਸ ਨੇ ਲਿਖਿਆ, ''ਦੂਜੀ ਪਾਰੀ ਵਿਚ ਵੀ ਸਾਡੀਆਂ ਵਿਕਟਾਂ ਲਗਾਤਾਰ ਡਿੱਗ ਰਹੀਆਂ ਸੀ ਪਰ ਜਦੋਂ ਰਾਹੁਲ ਦ੍ਰਾਵਿੜ ਅਤੇ ਲਕਸ਼ਮਣ ਵਿਚਾਲੇ ਸਾਂਝੇਦਾਰੀ ਹੋਈ ਤਾਂ ਸਚਿਨ ਨੇ ਫੈਸਲਾ ਲਿਆ ਕਿ ਅਸੀਂ ਜਿੱਥੇ ਬੈਠੇ ਹਾਂ ਉੱਥੇ ਹੀ ਬੈਠੇ ਰਹਾਂਗੇ। ਉਸ ਦਿਨ ਪੂਰਾ ਇਕ ਸੈਸ਼ਨ ਬਿਨਾ ਵਿਕਟ ਡਿੱਗੇ ਨਿਕਲਿਆ ਅਤੇ ਦੂਜੇ ਦਿਨ ਵੀ ਅਸੀਂ ਉੱਥੇ ਹੀ ਬੈਠੇ ਰਹੇ ਸੀ।

PunjabKesari

ਹਰਭਜਨ ਨੇ ਅੱਗੇ ਲਿਖਿਆ ਡ੍ਰੈਸਿੰਗ ਰੂਮ ਦੇ ਅੰਦਰ ਹੁੰਦਿਆਂ ਵੀ ਮੈਂ ਲਕਸ਼ਮਣ ਦੀ ਇਤਿਹਾਸਕ ਪਾਰੀ ਦੀ ਇਕ ਵੀ ਗੇਂਦ ਨੂੰ ਨਹੀਂ ਦੇਖ ਸਕਿਆ ਸੀ। ਹਾਲਾਂਕਿ ਜਦੋਂ ਲਕਸ਼ਮਣ ਨੇ ਸੈਂਕੜਾ ਲਾਇਆ ਤਾਂ ਤਾੜੀਆਂ ਮਾਰਨ ਲਈ ਉਹ ਬਾਹਰ ਨਿਕਲੇ ਸੀ ਅਤੇ ਅਗਲੇ ਤੋਂ ਪਹ੍ਰਾਂ ਫਿਰ ਡ੍ਰੈਸਿੰਗ ਰੂਮ ਵਿਚ ਪਰਤ ਕੇ ਆਪਣੀ ਜਗ੍ਹਾ ਬੈਠ ਗਏ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸੌਰਵ ਗਾਂਗੁਲੀ ਨੇ ਆਪਣੀ ਟੀ-ਸ਼ਰਟ ਉਤਾਰੀ ਸੀ ਅਤੇ ਤੌਲੀਆ ਮੋਢਿਆ 'ਤੇ ਰੱਖਿਆ ਸੀ।

ਜ਼ਿਕਰਯੋਗ ਹੈ ਕਿ ਪਹਿਲੀ ਪਾਰੀ ਵਿਚ ਆਸਟਰੇਲੀਆ ਨੇ 445 ਦੌੜਾਂ ਬਣਾਈਆਂ ਸੀ ਅਤੇ ਟੀਮ ਇੰਡੀਆ ਜਵਾਬ ਵਿਚ 171 ਦੌੜਾਂ 'ਤੇ ਆਲਆਊਟ ਹੋ ਗਈ ਸੀ। ਭਾਰਤ ਨੇ ਦੂਜੀ ਪਾਰੀ ਵਿਚ ਲਕਸ਼ਮਣ ਦੀ 281 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਵਾਪਸੀ ਕੀਤੀ ਅਤੇ ਉਸ ਦਾ ਸਾਥ ਦੇ ਰਹੇ ਦ੍ਰਾਵਿੜ ਨੇ ਵੀ ਸੈਂਕੜਾ (180) ਲਾਇਆ ਸੀ। ਦੋਵਾਂ ਨੇ 5ਵੀਂ ਵਿਕਟ ਲਈ 376 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।


Ranjit

Content Editor

Related News