ਦ੍ਰਾਵਿੜ ਬਣਿਆ ਰਾਸ਼ਟਰੀ ਕ੍ਰਿਕਟ ਅਕੈਡਮੀ ਦਾ ਮੁਖੀ

07/09/2019 11:33:12 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦਾ ਮੁਖੀ ਨਿਯੁਕਤ ਕੀਤਾ ਹੈ। ਦ੍ਰਾਵਿੜ ਐੱਨ. ਸੀ. ਏ. ਵਿਚ ਸਾਰੀਆਂ ਕ੍ਰਿਕਟ ਗਤੀਵਿਧੀਆਂ 'ਤੇ ਨਿਗਰਾਨੀ ਰੱਖੇਗਾ, ਜਿਸ ਵਿਚ ਮੈਂਟਰਿੰਗ, ਕੋਚਿੰਗ, ਟ੍ਰੇਨਿੰਗ, ਖਿਡਾਰੀਆਂ ਨੂੰ ਉਤਸ਼ਾਹਿਤ ਕਰਨ, ਕੋਚਾਂ ਤੇ ਸਪੋਰਟ ਸਟਾਫ ਨਾਲ ਮਿਲ ਕੇ ਕੰਮ ਕਰਨਾ ਸ਼ਾਮਲ ਹੈ।
ਸਾਬਕਾ ਭਾਰਤੀ ਕਪਤਾਨ ਨਾਲ ਹੀ ਰਾਸ਼ਟਰੀ ਪੁਰਸ਼ ਤੇ ਮਹਿਲਾ ਕ੍ਰਿਕਟ ਟੀਮਾਂ ਦੇ ਕੋਚਾਂ ਅਤੇ ਭਾਰਤ-ਏ, ਅੰਡਰ-19 ਤੇ ਅੰਡਰ-23 ਟੀਮਾਂ ਦੇ ਕੋਚਾਂ ਨਾਲ ਵੀ ਮਿਲ ਕੇ ਕੰਮ ਕਰੇਗਾ ਤਾਂ ਕਿ ਟਰੇਨਿੰਗ ਦੇ ਅਹਿਮ ਪਹਿਲੂਆਂ 'ਤੇ ਧਿਆਨ ਦਿੱਤਾ ਜਾ ਸਕੇ। ਭਾਰਤ ਦੀਆਂ ਸਾਰੀਆਂ ਜੂਨੀਅਰ ਟੀਮਾਂ ਦੇ ਵਿਕਾਸ ਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਵੀ ਦ੍ਰਾਵਿੜ ਨਜ਼ਰ ਰੱਖੇਗਾ ਤੇ ਮਹਿਲਾ ਤੇ ਪੁਰਸ਼ ਸੀਨੀਅਰ ਟੀਮਾਂ ਦੇ ਕੋਚਾਂ ਨੂੰ ਟੀਮ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਦੇਵੇਗਾ।


Gurdeep Singh

Content Editor

Related News