ਹਾਰਦਿਕ ਪੰਡਯਾ 'ਤੇ ਲੱਗਾ ਡਾ. ਬੀ.ਆਰ.ਅੰਬੇਡਕਰ 'ਤੇ ਇਤਰਾਜਯੋਗ ਟਿੱਪਣੀ ਕਰਨ ਦਾ ਦੋਸ਼

03/21/2018 9:27:45 PM

ਜੋਧਪੁਰ— ਰਾਜਸਥਾਨ 'ਚ ਜੋਧਪੁਰ ਦੀ ਇਕ ਅਦਾਲਤ ਨੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਹਾਰਦਿਕ ਪੰਡਯਾ ਖਿਲਾਫ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ 'ਤੇ ਇਤਰਾਜਯੋਗ ਟਿੱਪਣੀ ਕਰਨ 'ਤੇ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।
ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਅੱਤਿਆਚਾਰ ਨਿਵਾਰਨ ਜੋਧਪੁਰ ਮਹਾਨਗਰ ਦੇ ਜੱਜ ਮਧੁ ਸੁੰਦਰ ਸ਼ਰਮਾ ਨੇ ਸ਼ਿਕਾਇਤਕਰਤਾ ਵਕੀਲ ਡੀ. ਆਰ. ਮੇਘਵਾਲ ਨੇ ਇਸ 'ਤੇ ਬੀਤੇ ਦਿਨੀ ਇਹ ਆਦੇਸ਼ ਦਿੱਤੇ। ਜੱਜ ਨੇ ਇਸ ਮਾਮਲੇ 'ਚ ਧਾਰਾ 156 (3) ਦੇ ਤਹਿਤ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ।
ਮੇਘਵਾਲ ਨੇ ਦੱਸਿਆ ਕਿ ਵਟਸੈਅਪ 'ਤੇ ਪੰਡਯਾ ਵਲੋਂ ਡਾ. ਬੀ.ਆਰ. ਅੰਬੇਡਕਰ ਦੇ ਬਾਰੇ ਕਿਹਾ ਕਿ ਕੌਣ ਹੈ ਅੰਬੇਡਕਰ, ਜਿਸ ਨੇ ਦੋਗਲਾ ਕਾਨੂੰਨ ਅਤੇ ਸੰਵਿਧਾਨ ਬਣਾਇਆ ਅਤੇ ਰਿਜ਼ਰਵੇਸ਼ਨ ਨਾਂ ਦੀ ਬੀਮਾਰੀ ਫੈਲਾਈ ਅਜਿਹੀ ਟਿੱਪਣੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਜੋਧਪੁਰ ਦੇ ਲੂਣੀ ਥਾਣੇ 'ਚ ਮੁਕੱਦਮਾ ਦਰਜ ਕਰਨ ਦੀ ਬੇਨਤੀ ਕੀਤੀ ਪਰ ਪੁਲਸ ਨੇ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਇਸ ਸੰਬੰਧ 'ਚ ਪੁਲਸ ਕਮਿਸ਼ਨਰ ਨੂੰ ਅਪੀਲ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਪਿਛਲੀ 30 ਜਨਵਰੀ ਨੂੰ ਹਾਈ ਕੋਰਟ 'ਚ ਮਾਮਲਾ ਪੇਸ਼ ਕਰ ਇਸ ਦੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਗਈ।