ਟ੍ਰਾਇਲ ਬਾਰੇ ਮੈਨੂੰ ਨਹੀਂ, ਫੈੱਡਰੇਸ਼ਨ ਨੂੰ ਪੁੱਛੋ : ਮੈਰੀਕਾਮ

08/22/2019 3:12:01 AM

ਨਵੀਂ ਦਿੱਲੀ— 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਐੱਮ. ਸੀ. ਮੈਰੀਕਾਮ ਨੇ ਹਾਲ ਹੀ ਦੇ ਉਸ ਦੇ ਚੋਣ ਟ੍ਰਾਇਲ ਨੂੰ ਲੈ ਕੇ ਉੱਠੇ ਵਿਵਾਦ 'ਤੇ ਕਿਹਾ ਕਿ ਇਸ ਬਾਰੇ ਉਸ ਕੋਲੋਂ ਨਹੀਂ ਬਲਕਿ ਭਾਰਤੀ ਮੁੱਕੇਬਾਜ਼ੀ ਮਹਾਸੰਘ ਕੋਲੋਂ ਸੁਆਲ ਪੁੱਛਿਆ ਜਾਣਾ ਚਾਹੀਦਾ ਹੈ। ਉਸ ਨੇ ਵਿਸ਼ਵ ਚੈਂਪੀਅਨਸ਼ਿਪ ਨੂੰ ਲੈ ਕੇ ਹੋਏ ਟ੍ਰਾਇਲ ਦੇ ਵਿਵਾਦ ਬਾਰੇ ਪੁੱਛਣ 'ਤੇ ਕਿਹਾ ਕਿ ਵਧੀਆ ਹੋਵੇਗਾ ਕਿ ਟ੍ਰਾਇਲ ਬਾਰੇ ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਕੋਲੋਂ ਪੁੱਛੋ। 
ਸਟਾਰ ਮੁੱਕੇਬਾਜ਼ ਨੇ ਕਿਹਾ ਕਿ ਇਹ ਫੈਸਲਾ ਬੀ. ਐੱਫ. ਆਈ. ਨੇ ਲਿਆ ਹੈ। ਟ੍ਰਾਇਲ ਦੇਣਾ ਜਾਂ ਨਹੀਂ ਦੇਣਾ, ਕਿਸ ਨੂੰ ਚੁਣਨਾ ਜਾਂ ਨਹੀਂ ਚੁਣਨਾ, ਇਹ ਸਭ ਬੀ. ਐੈੱਫ. ਆਈ. ਦੇ ਹੱਥ ਵਿਚ ਹੈ। ਬੀ. ਐੈੱਫ. ਆਈ. ਹੀ ਸਭ ਕੁਝ ਦੇਖਦਾ ਹੈ। ਇਹ ਮੇਰੇ ਹੱਥ ਵਿਚ ਨਹੀਂ ਹੈ। ਇਹ ਫੈਸਲਾ ਬੀ. ਐੈੱਫ. ਆਈ. ਦਾ ਹੈ। ਜ਼ਿਕਰਯੋਗ ਹੈ ਕਿ ਮੈਰੀਕਾਮ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਗਰੋਹੇਨ ਨੂੰ ਬਿਨਾਂ ਟ੍ਰਾਇਲ ਖੇਡੇ ਰੂਸ ਵਿਚ ਅਕਤੂਬਰ 'ਚ ਹੋਣ ਵਾਲੀ ਵਿਸ਼ਵ ਮੁੱਕੇਬਾਜ਼ੀ ਪ੍ਰਤੀਯੋਗਿਤਾ ਦੀ ਟਿਕਟ ਮਿਲ ਗਈ ਸੀ।

Gurdeep Singh

This news is Content Editor Gurdeep Singh