ਇਹ ਦਿੱਗਜ ਬਣਿਆ ਬੰਗਲਾਦੇਸ਼ ਟੀਮ ਦਾ ਨਵਾਂ ਮੁੱਖ ਕੋਚ

08/18/2019 11:32:13 AM

ਸਪੋਰਟਸ ਡੈਸਕ—ਦੱਖਣੀ ਅਫਰੀਕਾ ਦੇ ਸਾਬਕਾ ਕੋਚ ਰਸੇਲ ਡੋਮਿੰਗੋ ਨੂੰ ਬੰਗਲਾਦੇਸ਼ ਦਾ ਮੁੱਖ ਕੋਚ ਬਣਾਇਆ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਸ਼ਨੀਵਾਰ ਇਸ ਦਾ ਐਲਾਨ ਕੀਤਾ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਟੀਮ ਦੇ ਮੁੱਖ ਕੋਚ ਦੇ ਰੂਪ ਵਿਚ ਡੋਮਿੰਗੋ ਦੇ ਨਾਂ ਦਾ ਐਲਾਨ ਕੀਤਾ। ਡੋਮਿੰਗੋ ਦਾ ਕਰਾਰ 2 ਸਾਲ ਤਕ ਲਈ ਹੈ ਤੇ ਉਹ ਬੰਗਲਾਦੇਸ਼ ਟੀਮ ਨਾਲ 21 ਅਗਸਤ ਤੋਂ ਜੁੜਣਗੇ। 
ਬੀ. ਸੀ. ਬੀ. ਪ੍ਰਧਾਨ ਨਜਮੁਲ ਹਸਨ ਨੇ ਕਿਹਾ, ''ਉਨ੍ਹਾਂ ਕੋਲ ਬੇਹੱਦ ਅਨੁਭਵ ਹੈ ਅਤੇ ਉਨ੍ਹਾਂ ਦੇ ਜਨੂੰਨ ਅਤੇ ਕੋਚਿੰਗ ਸਿੱਧਾਂਤਾ ਤੋਂ ਕਾਫ਼ੀ ਪ੍ਰਭਾਵਿਤ ਹਨ। ਬੰਗਲਾਦੇਸ਼ ਟੀਮ ਪਿਛਲੇ ਇਕ ਮਹੀਨੇ ਤੋਂ ਕੋਚ ਦੇ ਬਿਨਾਂ ਹੈ। ਵਰਲਡ ਕੱਪ 'ਚ ਟੀਮ ਅਠਵੇਂ ਸਥਾਨ 'ਤੇ ਰਹਿਣ ਦੇ ਕਾਰਨ ਉਸ ਦੇ ਬੋਰਡ ਨੇ ਰੋਡਸ ਨਾਲ ਨਾਤਾ ਤੋੜ ਦਿੱਤਾ ਸੀ। ਇਸ 'ਚ ਬੀ. ਸੀ. ਬੀ ਨਿਦੇਸ਼ਕ ਅਤੇ ਸਾਬਕਾ ਕਪਤਾਨ ਖਾਲਿਦ ਮਹਿਮੂਦ ਨੇ ਸ਼੍ਰੀਲੰਕਾ 'ਚ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦੌਰਾਨ ਅਸਥਾਈ ਕੋਚ ਦੀ ਭੂਮਿਕਾ ਨਿਭਾਈ। ਬੰਗਲਾਦੇਸ਼ ਸੀਰੀਜ਼ ਦੇ ਤਿੰਨਾਂ ਮੈਚਾਂ 'ਚ ਹਾਰ ਗਿਆ ਸੀ।