ਕੋਰਿਚ ਨੂੰ ਹਰਾ ਜੋਕੋਵਿਚ ਨੇ ਜਿੱਤਿਆ ਸ਼ੰਘਾਈ ਮਾਸਟਰਸ ਖਿਤਾਬ

10/14/2018 7:04:28 PM

ਸ਼ੰਘਾਈ : 14ਵਾਰ ਦਾ ਗ੍ਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਫਾਈਨਲ ਵਿਚ ਬੋਰਨਾ ਕੋਰਿਚ ਨੂੰ 6-3, 6-4 ਨਾਲ ਹਰਾ ਕੇ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ। ਇਹ ਉਸ ਦੀ ਸ਼ੰਘਾਈ ਮਾਸਟਰਸ ਵਿਚ ਚੌਥੀ ਟਰਾਫੀ ਹੈ। ਇਸ ਜਿੱਤ ਨਾਲ ਜੋਕੋਵਿਚ ਵਿਸ਼ਵ ਰੈਂਕਿੰਗ ਵਿਚ ਚੋਟੀ 'ਤੇ ਕਾਬਿਜ਼ ਰਾਫੇਲ ਨਡਾਲ ਦੇ ਰੈਂਕਿੰਗ ਅੰਕ ਦੇ ਨੇੜੇ ਪਹੁੰਚ ਜਾਵੇਗਾ। ਹਾਲਾਂਕਿ ਹੁਣ ਜੋਕੋਵਿਚ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ਵਿਚ ਰੋਜਰ ਫੈਡਰਰ ਨੂੰ ਦੂਜੇ ਸਥਾਨ ਤੋਂ ਹਟਾ ਕੇ ਇਸ 'ਤੇ ਕਾਬਿਜ ਹੋ ਜਾਵੇਗਾ। ਜੋਕੋਵਿਚ ਨੇ ਇਸ ਤਰ੍ਹਾਂ ਲਗਾਤਾਰ 18 ਏ. ਟੀ. ਪੀ. ਮੈਚ ਜਿੱਤ ਲਏ ਹਨ ਅਤੇ ਹਾਲ ਹੀ 'ਚ ਉਸ ਨੇ ਵਿੰਬਲਡਨ, ਸਿਨਸਿਨਾਟੀ ਮਾਸਟਰਸ, ਯੂ. ਐੱਸ. ਓਪਨ ਅਤੇ ਹੁਣ ਸ਼ੰਘਾਈ ਵਿਚ ਖਿਤਾਬ ਜਿੱਤਿਆ।