ਦਮਦਾਰ ਜਿੱਤ ਨਾਲ ਜੋਕੋਵਿਚ ਜਾਪਾਨ ਓਪਨ ਦੇ ਸੈਮੀਫਾਈਨਲ 'ਚ ਪਹੁੰਚੇ

10/04/2019 3:36:29 PM

ਸਪੋਰਸਟ ਡੈਸਕ— ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਆਪਣੀ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਸਰਬੀਆ ਦੇ ਖਿਡਾਰੀ ਜੋਕੋਵਿਚ ਨੇ ਕੁਆਰਟਰ ਫਾਈਨਲ 'ਚ ਫਰਾਂਸ ਦੇ ਲੂਕਾਸ ਪਾਇਲ ਖਿਲਾਫ ਆਪਣੀ ਬਾਦਸ਼ਾਹਤ ਦਿਖਾਈ ਅਤੇ 6-1, 6-2 ਨਾਲ ਜਿੱਤ ਦਰਜ ਕੀਤੀ। ਉਸ ਦੇ ਮਜ਼ਬੂਤ ​​ਅਤੇ ਸਟੀਕ ਸ਼ਾਟ ਅਤੇ ਸ਼ਾਨਦਾਰ ਡਰਾਪ ਸ਼ਾਟ ਦਾ ਪੋਇਲੀ ਕੋਲ ਕੋਈ ਜਵਾਬ ਨਹੀਂ ਸੀ।

ਮੈਚ ਸਿਰਫ 50 ਮਿੰਟ ਚੱਲਿਆ ਜਿਸ ਤੋਂ ਬਾਅਦ ਜੋਕੋਵਿਚ ਨੇ ਕਿਹਾ, ਮੈਂ ਕੋਈ ਮਸ਼ੀਨ ਨਹੀਂ ਹਾਂ ਪਰ ਮੈਂ ਅੱਜ ਵਰਗਾ ਖੇਡਣਾ ਪਸੰਦ ਕਰਦਾ ਹਾਂ। ਮੈਂ ਇਸ ਸਾਲ ਜਿਨੇਂ ਵੀ ਮੈਚ ਖੇਡੇ ਹਨ ਇਹ ਉਨਾਂ ਚੋਂ ਇਹ ਬੈਸਟ ਸੀ। 'ਇਸ ਜਿੱਤ ਨਾਲ ਜੋਕੋਵਿਚ ਨੇ ਇਹ ਵੀ ਦਿਖਾਇਆ ਦਿੱਤਾ ਕਿ ਉਹ ਹੁਣ ਖੱਬੇ ਮੋਢੇ ਦੀ ਸੱਟ ਤੋਂ ਪੂਰੀ ਤਰ੍ਹਾਂ ਤੋਂ ਠੀਕ ਹੋ ਗਏ ਹਨ। ਜਿਸ ਕਾਰਨ ਉਹ ਯੂ. ਐੱਸ ਓਪਨ ਤੋਂ ਹੱਟ ਗਏ ਸਨ । ਉਸ ਤੋਂ ਬਾਅਦ ਜੋਕੋਵਿਚ ਦਾ ਇਹ ਪਹਿਲਾ ਟੂਰਨਾਮੈਂਟ ਹੈ।. ਹੋਰ ਮੈਚਾਂ 'ਚ ਆਸਟਰੇਲੀਆ ਦੇ ਜੌਨ ਮਿਲਮੈਨ ਨੇ ਜਾਪਾਨ ਦੇ ਟਾਰੋ ਡੈਨੀਅਲ ਨੂੰ 6-4, 6-0 ਨਾਲ ਹਰਾਇਆ ਜਦ ਕਿ ਅਮਰੀਕਾ ਦੀ ਰੀਅਲ ਓਪੇਲਕਾ ਨੇ ਜਾਪਾਨੀ ਕੁਆਲੀਫਾਇਰ ਯਸੂਤਾਕਾ ਉਚੀਯਾਮਾ ਨੂੰ 6-3, 6-3 ਨਾਲ ਹਰਾਇਆ।