ਸ਼ੰਘਾਈ ਸੈਮੀਫਾਈਨਲ ''ਚ ਜੋਕੋਵਿਚ

10/12/2018 8:34:25 PM

ਸ਼ੰਘਾਈ— ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣੀ ਜੇਤੂ ਲੈਅ ਬਰਕਰਾਰ ਰੱਖਦੇ ਹੋਏ ਲਗਾਤਾਰ 16ਵਾਂ ਮੈਚ ਜਿੱਤ ਕੇ ਸ਼ੁੱਕਰਵਾਰ ਨੂੰ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। 
ਦੂਜਾ ਦਰਜਾ ਪ੍ਰਾਪਤ ਜੋਕੋਵਿਚ ਦਾ ਇਸ ਦੇ ਨਾਲ ਹੀ ਏ. ਟੀ. ਪੀ. ਰੈਂਕਿੰਗ ਵਿਚ ਪੰਜਵੀਂ ਵਾਰ ਸਾਲ ਦੀ ਸਮਾਪਤੀ ਨੰਬਰ ਇਕ ਕਿਡਾਰੀ ਦੇ ਤੌਰ 'ਤੇ ਖਤਮ ਕਰਨ ਦਾ ਰਸਤਾ ਵੀ ਆਸਾਨ ਹੋ ਗਿਆ। ਤਿੰਨ ਵਾਰ ਦੇ ਏ. ਟੀ. ਪੀ. ਵਰਲਡ ਟੂਰ ਮਾਸਟਰਸ 1000 ਚੈਂਪੀਅਨ ਜੋਕੋਵਿਚ ਨੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਸੱਤਵੀਂ ਸੀਡ ਕੇਵਿਨ ਐਂਡਰਸਨ ਨੂੰ ਲਗਾਤਾਰ ਸੈੱਟਾਂ ਵਿਚ 7-6, 6-3 ਨਾਲ ਹਰਾ ਕੇ ਮੈਚ ਜਿੱਤ ਲਿਆ। ਜੋਕੋਵਿਚ ਨੇ ਆਖਰੀ ਵਾਰ ਜੂਨ ਵਿਚ ਆਪਣਾ ਮੈਚ ਹਾਰਿਆ ਸੀ ਤੇ ਉਸ ਤੋਂ ਬਾਅਦ ਤੋਂ ਆਪਣੇ ਸਾਰੇ ਮੈਚ ਜਿੱਤੇ ਹਨ। ਇਹ ਉਸਦੀ ਲਗਾਤਾਰ 16ਵੀਂ ਜਿੱਤ ਸੀ।