ਜੋਕੋਵਿਚ ਤੇ ਓਸਾਕਾ ਮਿਆਮੀ ਓਪਨ ਦੇ ਤੀਜੇ ਦੌਰ ''ਚ ਪੁੱਜੇ

03/23/2019 3:42:07 PM

ਮਿਆਮੀ—ਸਰਬਿਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਇੰਡੀਅਨ ਵੇਲਸ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਤੇ ਹੋਏ ਏ. ਟੀ. ਪੀ- ਡਬਲਿਊ. ਟੀ. ਏ ਮਿਆਮੀ ਓਪਨ 'ਚ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਬਰਨਾਰਡ ਟਾਮਿਚ 'ਤੇ 7-6, 6-2 ਤੋਂ ਜਿੱਤ ਹਾਸਲ ਕਰ ਕੇ ਤੀਜੇ ਦੌਰ 'ਚ ਦਾਖਲ ਕੀਤਾ। ਉਥੇ ਹੀ ਟਾਪ ਰੈਂਕਿੰਗ ਦੀ ਮਹਿਲਾ ਖਿਡਾਰੀ ਨਾਓਮੀ ਓਸਾਕਾ ਤੋਂ ਇਲਾਵਾ 23 ਵਾਰ ਦੀ ਗਰੈਂਡਸਲੈਮ ਚੈਂਪੀਅਨ ਸੇਰੇਨਾ ਵਿਲੀਅਮਸ ਵੀ ਅਗਲੇ ਦੌਰ 'ਚ ਪੁੱਜਣ 'ਚ ਸਫਲ ਰਹੀ। ਹਾਲਾਂਕਿ ਦਿਨ ਦਾ ਉਲਟਫੇਰ ਇੰਡੀਅਨ ਵੇਲਸ ਮਾਸਟਰਸ ਦੇ ਜੇਤੂ ਡੋਮਿਨਿਕ ਥਿਏਮ ਦੇ ਹਾਰਨ ਨਾਲ ਹੋਇਆ। ਉਨ੍ਹਾਂ ਨੂੰ ਪੋਲੈਂਡ ਦੇ 22 ਸਾਲ  ਦੇ ਹੁਬਰਟ ਹੁਰਕਾਸਜ ਤੋਂ 4-6, 4-6 ਤੋਂ ਹਾਰ ਮਿਲੀ।ਕੇਈ ਨਿਸ਼ਿਕੋਰੀ ਨੂੰ ਵੀ ਨਿਰਾਸ਼ਾ ਹੱਥ ਲਗੀ ਜੋ ਸਰਬਿਆ ਦੇ ਦੁਸਾਨ ਲਾਜੋਵਿਚ ਤੋਂ ਹਾਰ ਗਏ ਜਦ ਕਿ ਮੌਜੂਦਾ ਚੈਂਪੀਅਨ ਜਾਨ ਇਸਨਰ ਨੇ ਇਟਲੀ ਦੇ ਕੁਆਲੀਫਾਇਰ ਲੋਰੇਂਜੋ ਸੋਨੇਗੋ ਨੂੰ 7-6, 7-6 ਨਾਲ ਸ਼ਿਕਸਤ ਦਿੱਤੀ । ਓਸਾਕਾ ਨੇ ਯਾਨਿਨਾ ਵਿਕਮਾਏਰ ਨੂੰ 6-0, 6-7, 6-1 ਤੋਂ ਹਾਰ ਦਿੱਤੀ ਜਦ ਕਿ ਸੇਰੇਨਾ ਨੇ ਸਵੀਡਨ ਦੀ ਰੇਬੇਕਾ ਪੀਟਰਸਨ ਨੂੰ 6-3 1-6, 6-1 ਨਾਲ ਹਾਰ ਦਿੱਤੀ।