ਦਿਵਿਜ ਸ਼ਰਣ ਕੁਆਰਟਰ ਫਾਈਨਲ 'ਚ

Tuesday, Jul 10, 2018 - 01:57 PM (IST)

ਲੰਡਨ— ਭਾਰਤ ਦੇ ਦਿਵਿਜ ਸ਼ਰਣ ਅਤੇ ਉਨ੍ਹਾਂ ਦੇ ਜੋੜੀਦਾਰ ਨਿਊਜ਼ੀਲੈਂਡ ਦੇ ਆਰਟੇਮ ਸਿਤਾਕ ਨੇ ਸੋਮਵਾਰ ਨੂੰ ਪੰਜ ਸੈੱਟਾਂ ਦਾ ਮੈਰਾਥਨ ਸੰਘਰਸ਼ ਜਿੱਤ ਕੇ ਵਿੰਬਲਡਨ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਸ਼ਰਣ ਅਤੇ ਸਿਤਾਕ ਨੇ ਇਜ਼ਰਾਇਲ ਦੇ ਜੋਨਾਥਨ ਐਰਲਿਚ ਅਤੇ ਪੋਲੈਂਡ ਦੇ ਮਾਰਸਿਨ ਮਤਕੋਵਸਕੀ ਨੂੰ ਤਿੰਨ ਘੰਟੇ 50 ਮਿੰਟ ਤੱਕ ਚਲੇ ਮੁਕਾਬਲੇ 'ਚ 1-6, 6-7, 6-4, 6-4, 6-4 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ। 

ਸ਼ਰਣ ਅਤੇ ਸਿਤਾਕ ਨੇ ਆਪਣਾ ਪਿਛਲਾ ਮੁਕਾਬਲਾ ਵੀ ਲਗਭਗ ਸਾਢੇ ਤਿੰਨ ਘੰਟੇ 'ਚ ਜਿੱਤਿਆ ਸੀ। ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਸ਼ਰਣ ਅਤੇ ਸਿਤਾਕ ਦਾ ਮੁਕਾਬਲਾ ਸੱਤਵਾਂ ਦਰਜਾ ਪ੍ਰਾਪਤ ਅਮਰੀਕੀ ਜੋੜੀ ਮਾਇਕ ਬ੍ਰਾਇਨ ਅਤੇ ਜੈਕ ਸਾਕ ਨਾਲ ਹੋਵੇਗਾ।


Related News