ਦਿਵਿਜ ਸ਼ਰਣ ਭਾਰਤ ਦਾ ਨੰਬਰ ਵਨ ਡਬਲਜ਼ ਖਿਡਾਰੀ ਬਣਿਆ

10/30/2018 4:15:58 AM

ਨਵੀਂ ਦਿੱਲੀ— ਦਿਵਿਜ ਸ਼ਰਣ ਤਾਜ਼ਾ ਏ. ਟੀ. ਪੀ. ਰੈਂਕਿੰਗ ਵਿਚ ਰੋਹਨ ਬੋਪੰਨਾ ਨੂੰ ਪਛਾੜ ਕੇ ਭਾਰਤ ਦਾ ਨੰਬਰ ਇਕ ਡਬਲਜ਼ ਖਿਡਾਰੀ ਬਣ ਗਿਆ ਹੈ। ਸ਼ਰਣ ਤਾਜ਼ਾ ਏ. ਟੀ. ਪੀ. ਰੈਂਕਿੰਗ ਵਿਚ 38ਵੇਂ ਸਥਾਨ 'ਤੇ ਹੈ। ਉਹ ਅਰਟਮ ਸਿਟਾਕ ਨਾਲ ਡਬਲਜ਼ ਸਿਰਕਟ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਹ ਪਹਿਲੀ ਵਾਰ ਦੇਸ਼ ਦਾ ਨੰਬਰ ਇਕ ਡਬਲਜ਼ ਖਿਡਾਰੀ ਬਣਿਆ ਹੈ।  ਬੋਪੰਨਾ 9 ਸਥਾਨ ਹੇਠਾਂ ਖਿਸਕ ਕੇ 39ਵੇਂ ਸਥਾਨ 'ਤੇ ਹੈ। ਲੀਏਂਡਰ ਪੇਸ ਦੋ ਸਥਾਨ ਉੱਪਰ ਚੜ੍ਹ ਕੇ 60ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਜੀਵਨ ਨੇਦੁੰਝਿਆਨ ਕਰੀਅਰ ਦੀ ਸਰਵਸ੍ਰੇਸ਼ਠ 73ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ। ਸ਼ਰਣ ਨੇ ਇਸ ਸਾਲ ਇਕ ਹੀ ਚੈਲੰਜਰ ਟੂਰਨਾਮੈਂਟ ਜਿੱਤਿਆ ਪਰ ਵਿੰਬਲਡਨ ਦੇ ਕੁਆਰਟਰ ਫਾਈਨਲ ਤਕ ਪਹੁੰਚਿਆ ਸੀ। ਸਿੰਗਲਜ਼ ਵਿਚ ਯੂਕੀ ਭਾਂਬਰੀ ਇਕ ਸਥਾਨ ਹੇਠਾਂ 108ਵੇਂ ਸਥਾਨ 'ਤੇ ਹੈ। ਰਾਜਕੁਮਾਰ ਰਾਮਨਾਥਨ ਤਿੰਨ ਸਥਾਨ ਚੜ੍ਹ ਕੇ 121ਵੇਂ ਤੇ ਪ੍ਰਗਨੇਸ਼ ਗੁਣੇਸ਼ਵਰਨ ਚਾਰ ਸਥਾਨ ਚੜ੍ਹ ਕੇ 142ਵੇਂ ਸਥਾਨ 'ਤੇ ਹੈ।