CWG 2022 : ਡਿਸਕਸ ਥਰੋਅ ’ਚ ਪੂਨੀਆ ਤੇ ਨਵਜੀਤ ਕੌਰ ਦਾ ਨਿਰਾਸ਼ਾਜਨਕ ਪ੍ਰਦਰਸ਼ਨ

08/03/2022 12:01:04 PM

ਸਪੋਰਟਸ ਡੈਸਕ- ਭਾਰਤ ਦੀਆਂ ਤਮਗੇ ਦੀਆਂ ਦਾਅਵੇਦਾਰ ਮੰਨੀਆਂ ਜਾਂਦੀਆਂ ਸੀਮਾ ਪੂਨੀਆ ਅਤੇ ਨਵਜੀਤ ਕੌਰ ਢਿੱਲੋਂ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਦੇ ਮਹਿਲਾ ਡਿਸਕਸ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ ਕ੍ਰਮਵਾਰ ਪੰਜਵੇਂ ਅਤੇ ਅੱਠਵੇਂ ਸਥਾਨ ’ਤੇ ਰਹਿ ਕੇ ਤਗ਼ਮਾ ਜਿੱਤਣ ਵਿੱਚ ਅਸਫਲ ਰਹੀਆਂ। ਰਾਸ਼ਟਰਮੰਡਲ ਖੇਡਾਂ ਵਿੱਚ ਪੰਜਵੀਂ ਵਾਰ ਹਿੱਸਾ ਲੈ ਰਹੀ ਚਾਰ ਵਾਰ ਦੀ ਤਮਗ਼ਾ ਜੇਤੂ ਸੀਮਾ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 55.92 ਮੀਟਰ ਦੀ ਦੂਰੀ ’ਤੇ ਡਿਸਕ ਸੁੱਟੀ, ਜੋ ਉਸ ਦਾ ਸਰਵੋਤਮ ਪ੍ਰਦਰਸ਼ਨ ਸੀ। ਗੋਲਡ ਕੋਸਟ 2018 ਖੇਡਾਂ ਦੀ ਕਾਂਸੀ ਦਾ ਤਮਗਾ ਜੇਤੂ ਨਵਜੀਤ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਉਸ ਨੇ ਆਪਣੀ ਛੇਵੀਂ ਤੇ ਆਖਰੀ ਕੋਸ਼ਿਸ਼ ਵਿੱਚ 53.51 ਮੀਟਰ ਡਿਸਕ ਸੁੱਟੀ। 

Tarsem Singh

This news is Content Editor Tarsem Singh