ਸਰਦਰੁੱਤ ਓਲੰਪਿਕ ''ਚ ਭਾਰਤੀ ਮੁਹਿੰਮ ਦਾ ਨਿਰਾਸ਼ਾਜਨਕ ਅੰਤ, ਰੇਸ ਪੂਰੀ ਨਹੀਂ ਕਰ ਸਕੇ ਆਰਿਫ਼

02/16/2022 2:06:25 PM

ਬੀਜਿੰਗ- ਸਰਦਰੁੱਤ ਓਲੰਪਿਕ ਖੇਡਾਂ 'ਚ ਹਿੱਸਾ ਲੈ ਰਹੇ ਭਾਰਤ ਦੇ ਇਕਮਾਤਰ ਖਿਡਾਰੀ ਅਲਪਾਈਨ ਸਕੀਅਰ ਆਰਿਫ਼ ਖ਼ਾਨ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ ਸਲੈਲਮ ਮੁਕਾਬਲੇ 'ਚ ਰੇਸ ਪੂਰੀ ਨਹੀਂ ਕਰ ਸਕੇ ਜਿਸ ਕਾਰਨ ਇਨ੍ਹਾਂ ਖੇਡਾਂ 'ਚ ਦੇਸ਼ ਦੀ ਮੁਹਿੰਮ ਦਾ ਨਿਰਾਸ਼ਾਜਨਕ ਅੰਤ ਹੋਇਆ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 2022 'ਚ ਮੀਰਾਬਾਈ ਤੋਂ ਤਮਗ਼ੇ ਦੀਆਂ ਉਮੀਦਾਂ, ਇਸ ਨਵੇਂ ਵਰਗ 'ਚ ਖੇਡੇਗੀ

ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲੇ ਦੇ 31 ਸਾਲਾ ਆਰਿਫ਼ ਜਾਇੰਟ ਸਲੈਲਮ 'ਚ ਐਤਵਾਰ ਨੂੰ 45ਵੇਂ ਸਥਾਨ 'ਤੇ ਰਹੇ ਸਨ ਪਰ ਉਹ ਯਾਕਿੰਗ ਨੈਸ਼ਨਲ ਅਲਪਾਈਨ ਸਕੀਇੰਗ ਸੈਂਟਰ 'ਚ ਸਲੈਲਮ ਪ੍ਰਤੀਯੋਗਿਤਾ 'ਚ ਪਹਿਲੀ ਰੇਸ ਪੂਰੀ ਨਹੀਂ ਕਰ ਸਕੇ। ਸਰਦਰੁੱਤ ਓਲੰਪਿਕ 'ਚ ਡੈਬਿਊ ਕਰ ਰਹੇ ਆਰਿਫ਼ ਪਹਿਲੀ ਰੇਸ ਪੂਰੂ ਨਹੀਂ ਕਰ ਸਕਣ ਕਾਰਨ ਦੂਜੀ ਰੇਸ 'ਚ ਹਿੱਸਾ ਨਹੀਂ ਲੈ ਸਕੇ। ਇਸ ਮੁਕਾਬਲੇ 'ਚ 88 ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਸ 'ਚੋਂ ਸਿਰਫ਼ 52 ਹੀ ਰੇਸ ਪੂਰੀ ਕਰ ਸਕੇ ਜੋ ਦੂਜੀ ਰੇਸ 'ਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਪਿਤਾ ਹਨ ਮੋਚੀ ਅਤੇ ਮਾਂ ਵੇਚਦੀ ਹੈ ਚੂੜੀਆਂ, IPL ਨਿਲਾਮੀ 'ਚ KKR ਨੇ ਬਦਲੀ ਪੰਜਾਬ ਦੇ ਇਸ ਕ੍ਰਿਕਟਰ ਦੀ ਕਿਸਮਤ

ਆਰਿਫ਼ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪਹਿਲੇ ਪੜਾਅ ਨੂੰ 14.40 ਸਕਿੰਟ ਤੇ ਦੂਜੇ ਪੜਾਅ ਨੂੰ 34.24 ਸਕਿੰਟ 'ਚ ਪੂਰਾ ਕੀਤਾ ਪਰ ਆਖ਼ਰੀ ਪੜਾਅ ਨੂੰ ਪੂਰਾ ਕਰਨ 'ਚ ਅਸਫਲ ਰਹੇ। ਆਸਟ੍ਰੀਆ ਦੇ ਯੋਹਾਂਸ ਸਟ੍ਰੋਲਜ਼ 53.92 ਸਕਿੰਟ ਦੇ ਨਾਲ ਪਹਿਲੀ ਰੇਸ 'ਚ ਸਭ ਤੋਂ ਤੇਜ਼ ਸਕੀਅਰ ਸਨ। ਨਾਰਵੇ ਦੇ ਹੈਨਰਿਕ ਕ੍ਰਿਸਟੋਫਰਸਨ (53.94) ਤੇ ਸਬੇਸਟੀਅ ਫਾਸ ਸਿਲੇਵਾਗ (53.98 ਸਕਿੰਟ) ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਸਰਦਰੁੱਤ ਓਲੰਪਿਕ ਦੇ ਦੋ ਮੁਕਾਬਲਿਆਂ ਲਈ ਕੁਆਲੀਫ਼ਾਈ ਕਰਨ ਵਾਲੇ ਪਹਿਲੇ ਭਾਰਤੀ ਆਰਿਫ਼ ਨੇ ਜਾਇੰਟਸ ਸਲੈਲਮ ਮੁਕਾਬਲੇ 'ਚ ਕੁਲ 2 ਮਿੰਟ 47.24 ਸਕਿੰਟ ਦਾ ਸਮਾਂ ਕੱਢਿਆ ਸੀ ਤੇ ਉਹ 45ਵੇਂ ਸਥਾਨ 'ਤੇ ਰਹੇ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh