ਦਿਵਿਆਂਗ ਵਰਲਡ ਕੱਪ : ਟੀਮ ਇੰਡੀਆ ''ਚ ਪੰਜਾਬ ਦੇ 2 ਤੇਜ਼ ਗੇਂਦਬਾਜ਼

07/16/2019 1:12:14 PM

ਸਪੋਰਟਸ ਡੈਸਕ— 25 ਸਾਲਾ ਦਿਵਿਆਂਗ ਮਨਦੀਪ ਸਿੰਘ ਜੋ ਕਿ 130 ਕਿਲੋਮੀਟਰ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਾਕੇ ਭਾਰਤੀ ਦਿਵਿਆਂਗ ਕ੍ਰਿਕਟ ਟੀਮ 'ਚ ਕਈ ਬੱਲੇਬਾਜ਼ਾਂ ਦੇ ਮਨ 'ਚ ਡਰ ਪੈਦਾ ਕਰ ਦਿੰਦਾ ਹੈ। ਉਹ 5 ਅਗਸਤ ਤੋਂ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਵੱਲੋਂ ਆਯੋਜਿਤ ਦਿਵਿਆਂਗ ਟੀ-20 ਦਿਵਿਆਂਗ ਵਰਲਡ ਕੱਪ 'ਚ ਹਿੱਸਾ ਲਵੇਗਾ। 

ਮਨਦੀਪ ਇਕ ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਬਣਨ ਦਾ ਸੁਪਨਾ ਦੇਖਦਾ ਸੀ। ਉਸ ਨੇ ਜੂਨੀਅਰ ਸਟੇਟ ਕੈਂਪ 'ਚ ਸ਼ਿਰਕਤ ਕਰਨਾ ਯਕੀਨੀ ਬਣਾਇਆ ਪਰ ਪਹਿਲੇ ਹੀ ਦਿਨ ਇਕ ਦਰਦਨਾਕ ਹਾਦਸੇ 'ਚ ਉਸ ਨੇ ਆਪਣਾ ਖੱਬਾ ਹੱਥ ਅਤੇ ਸੁਪਨਾ ਦੋਵੇਂ ਹੀ ਗੁਆ ਦਿੱਤੇ। ਪਰ ਇਸ ਦੇ ਅੰਦਰ ਦੇ ਖਿਡਾਰੀ ਨੇ ਖੇਡ ਨੂੰ ਨਹੀਂ ਛੱਡਣ ਦਾ ਫੈਸਲਾ ਕੀਤਾ ਅਤੇ ਉਸ ਨੇ ਗੇਂਦਬਾਜ਼ੀ ਚੁਣਨ ਦਾ ਫੈਸਲਾ ਕੀਤਾ ਅਤੇ ਉਸ ਦਾ ਇਹ ਹੁਨਰ ਉਸ ਲਈ ਫਾਜ਼ਿਲਕਾ ਜਿਲੇ ਦੇ ਉਸ ਦੇ ਸਥਾਨਕ ਕ੍ਰਿਕਟ ਲੀਗਸ ਲਈ ਬੇਸ਼ਕੀਮਤੀ ਸਾਬਤ ਹੋਇਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਹ ਇੰਗਲੈਂਡ 'ਚ ਦਿਵਿਆਂਗ ਵਰਲਡ ਕੱਪ ਸੀਰੀਜ਼ 'ਚ ਖੇਡਣ ਜਾਵੇਗਾ। ਭਾਰਤ ਦੀ 16 ਮੈਂਬਰੀ ਟੀਮ 'ਚੋਂ ਫਾਜ਼ਿਲਕਾ ਦੇ ਮਨਦੀਪ ਸਿੰਘ, ਤਰਨਤਾਰਨ ਦੇ ਗੁਰਜੰਟ ਸਿੰਘ (25) ਅਤੇ ਜੰਮੂ-ਕਸ਼ਮੀਰ ਦੇ ਵਸੀਮ ਇਕਬਾਲ (26) ਅਤੇ ਆਮਿਰ ਹਸਨ (20) ਨੇ ਆਪਣੀ ਜਗ੍ਹਾ ਬਣਾਈ ਹੈ। 

ਮਨਦੀਪ ਜੋ ਫਾਜ਼ਿਲਕਾ ਦੇ ਇਕ ਪਿੰਡ ਤੋਂ ਆਉਂਦਾ ਹੈ ਜਿਸ ਦੀ ਪਾਕਿਸਤਾਨ ਦੇ ਪੇਸਰ ਵਸੀਮ ਅਕਰਮ ਅਤੇ ਸ਼ੋਏਬ ਅਖਤਰ ਵੀ ਸ਼ਲਾਘਾ ਕਰ ਚੁੱਕੇ ਹਨ ਨੇ ਕਿਹਾ ਕਿ ਭਾਵੇਂ ਕ੍ਰਿਕਟ ਭਾਰਤ 'ਚ ਇਕ ਧਰਮ ਮੰਨਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਇਸ ਦੇਸ਼ 'ਚ ਦਿਵਿਆਂਗ ਕ੍ਰਿਕਟਰਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆਉਂਦਾ। ਦਿਵਿਆਂਗ ਕ੍ਰਿਕਟਰਾਂ ਲਈ ਕ੍ਰਿਕਟਰ ਦੇ ਹਰ ਖੇਤਰ 'ਚ ਇਕ ਸੰਘਰਸ਼ ਹੈ। ਪਰ ਇਸ ਟੀਮ ਦੇ ਵਰਲਡ ਸੀਰੀਜ਼ 'ਚ ਹਿੱਸਾ ਲੈਣ ਦੀ ਬੋਰਡ ਦੀ ਮਨਜ਼ੂਰੀ ਨਾਲ ਚੀਜ਼ਾਂ 'ਚ ਸੁਧਾਰ ਆਇਆ ਹੈ। ਮੁੰਬਈ ਕ੍ਰਿਕਟ ਸੰਘ ਨੇ ਦਿਵਿਆਂਗ ਕ੍ਰਿਕਟਰਾਂ ਲਈ ਆਪਣੀਆਂ ਸਹੂਲਤਾਂ ਵਧਾਈਆਂ ਹਨ ਇਸੇ ਤਰ੍ਹਾਂ ਦਿੱਲੀ ਕ੍ਰਿਕਟ ਬੋਰਡ (ਡੀ.ਡੀ.ਸੀ.ਏ.) ਨੇ ਵੀ ਇਸੇ ਵੱਲ ਕਦਮ ਵਧਾਇਆ ਹੈ। ਇਸ ਨਾਲ ਉਮੀਦ ਹੈ ਕਿ ਅਸੀਂ ਇਹ ਵਰਲਡ ਕੱਪ ਜਿੱਤ ਕੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਾਈਏ।

Tarsem Singh

This news is Content Editor Tarsem Singh