ਏਸ਼ੀਆਡ ''ਚ ਦੀਪਾ ਨੂੰ ਤਮਗੇ ਦੀ ਉਮੀਦ

07/11/2018 9:01:58 AM

ਨਵੀਂ ਦਿੱਲੀ— ਭਾਰਤੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਅਗਸਤ 'ਚ ਸ਼ੁਰੂ ਹੋਣ ਜਾ ਰਹੇ 18ਵੇਂ ਏਸ਼ੀਅਨ ਗੇਮਜ਼ 'ਚ ਦੇਸ਼ ਲਈ ਤਮਗਾ ਜਿੱਤਣ ਦੀ ਉਮੀਦ ਜਤਾਈ। ਦੀਪਾ ਨੇ ਹਾਲਾਂਕਿ ਮੰਨਿਆ ਕਿ ਆਗਾਮੀ ਏਸ਼ੀਅਨ ਗੇਮਜ਼ ਉਨ੍ਹਾਂ ਲਈ ਕਾਫੀ ਚੁਣੌਤੀਪੂਰਨ ਹੋਣਗੇ ਪਰ ਇੱਥੇ ਉਨ੍ਹਾਂ ਨੂੰ ਤਮਗੇ ਦਾ ਭਰੋਸਾ ਹੈ। 

ਦੀਪਾ ਨੇ ਐਤਵਾਰ ਨੂੰ ਤੁਰਕੀ 'ਚ ਹੋਏ ਵਿਸ਼ਵ ਚੈਲੰਜ 'ਚ ਸੋਨ ਤਮਗਾ ਜਿੱਤਿਆ ਸੀ। ਭਾਰਤ ਦਾ ਜਿਮਨਾਸਟਿਕ 'ਚ ਕਿਸੇ ਕੌਮਾਂਤਰੀ ਟੂਰਨਾਮੈਂਟ 'ਚ ਇਹ ਪਹਿਲਾ ਸੋਨ ਤਮਗਾ ਵੀ ਹੈ। ਦੀਪਾ ਨੇ ਇੱਥੇ ਏਸ਼ੀਆਈ ਖੇਡਾਂ ਲਈ ਆਪਣੀਆਂ ਤਿਆਰੀਆਂ ਦੇ ਬਾਰੇ 'ਚ ਪੱਤਰਕਾਰਾਂ ਨੂੰ ਕਿਹਾ, ''ਮੈਂ ਜਾਣਦੀ ਹਾਂ ਕਿ ਏਸ਼ੀਅਨ ਗੇਮਜ਼ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਇੱਥੇ ਚੀਨ, ਜਾਪਾਨ, ਦੱਖਣੀ ਕੋਰੀਆ, ਈਰਾਨ ਅਤੇ ਇਰਾਕ ਜਿਹੇ ਦੇਸ਼ ਹਿੱਸਾ ਲੈਂਦੇ ਹਨ ਪਰ ਮੈਨੂੰ ਇਸ ਗੱਲ ਦਾ ਆਤਮਵਿਸ਼ਵਾਸ ਹੈ ਕਿ ਮੈਂ ਵੀ ਤਮਗਾ ਜਿੱਤ ਸਕਾਂਗੀ।''