ਮੈਚਫਿਕਸਿੰਗ ਦੇ ਦੋਸ਼ ''ਚ ਫੱਸਿਆ ਸ਼੍ਰੀਲੰਕਾ ਦਾ ਸਾਬਕਾ ਤੇਜ਼ ਗੇਂਦਬਾਜ਼

11/14/2018 11:33:44 AM

ਨਵੀਂ ਦਿੱਲੀ— ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਦਿਲਹਾਰਾ ਲੋਕੂਹੀਤੀਗੇ 'ਤੇ ਮੰਗਲਵਾਰ ਨੂੰ ਅਮੀਰਾਤ ਕ੍ਰਿਕਟ ਬੋਰਡ (ਈ.ਸੀ.ਬੀ) ਦੀ ਭ੍ਰਿਸ਼ਟਾਚਾਰ ਰੋਧੀ ਨਿਯਮ ਦੇ ਉਲੰਘਨ ਦੇ ਦੋਸ਼ ਲੱਗੇ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਇਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਆਈ.ਸੀ.ਸੀ. ਨੇ ਈ.ਸੀ.ਬੀ. ਵੱਲੋਂ ਲੋਕੂਹੀਤੀਗੇ 'ਤੇ ਉਸਦੇ ਤਿੰਨ ਨਿਯਮਾਂ ਦੇ ਉਲੰਘਨ ਦੇ ਦੋਸ਼ ਲਗਾਏ ਹਨ। ਇਹ ਦੋਸ਼ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ 'ਚ ਖੇਡੀ ਗਈ ਟੀ-10 ਕ੍ਰਿਕਟ ਲੀਗ ਨਾਲ ਜੁੜੇ ਹਨ। ਸ਼੍ਰੀਲੰਕਾਈ ਖਿਡਾਰੀ ਨੂੰ ਤੁਰੰਗ ਨਿਲੰਬਿਤ ਕਰ ਦਿੱਤਾ ਗਿਆ ਹੈ।


ਈ.ਸੀ.ਬੀ. ਨੇ ਆਈ.ਸੀ.ਸੀ. ਨੂੰ ਆਪਣਾ ਭ੍ਰਿਸ਼ਟਾਚਾਰ ਰੋਧੀ ਅਧਿਕਾਰੀ ਨਿਯੁਕਤ ਕੀਤਾ ਸੀ। ਜੋ ਈ.ਸੀ.ਬੀ. ਵੱਲੋਂ ਨਾਲ ਭ੍ਰਿਸ਼ਾਟਚਾਰ ਸੰਬੰਧਿਤ ਮਾਮਲਿਆਂ 'ਤੇ ਨਜ਼ਰ ਰੱਖੇਗਾ। ਸ਼੍ਰੀਲੰਕਾਈ ਖਿਡਾਰੀ 'ਤੇ ਘਰੇਲੂ ਮੈਚ ਦਾ ਨਤੀਜਾ ਪ੍ਰਭਾਵਿਤ ਕਰਨ, ਫਿਕਸ ਕਰਨ, ਮੈਚ ਪ੍ਰੀਕਿਰਿਆ ਨੂੰ ਪ੍ਰਭਾਵਿਤ ਕਰਨ, ਪ੍ਰਤੱਖ ਜਾਂ ਅਪ੍ਰੱਤਖ ਤਰੀਕੇ ਨਾਲ ਖਿਡਾਰੀ ਨੂੰ ਅਨੁਛੇਦ 2.1.1 ਦਾ ਉਲੰਘਨ ਕਰਨ ਅਤੇ ਨਿਯੁਕਤ ਕੀਤੇ ਗਏ ਭ੍ਰਿਸ਼ਟਾਚਾਰ ਰੋਧੀ ਅਧਿਕਾਰੀ ਦੀ ਜਾਂਚ 'ਚ ਸਮਰਥਨ ਨਾ ਕਰਨ ਦੇ ਦੋਸ਼ ਹਨ। ਲੋਕੂਹੀਤੀਗੇ  ਕੋਲ ਆਪਣੇ ਉਪਰ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ 13 ਨਵੰਬਰ ਤੋਂ 14 ਦਿਨਾਂ ਸਮਾਂ ਹੈ।

ਤੁਹਾਨੂੰ ਦੱਸ ਦਈਏ ਕਿ ਲੋਕੂਹੀਤੀਗੇ ਨੇ ਆਪਣੇ ਕਰੀਅਰ ਦਾ ਆਗਾਜ ਭਾਰਤ ਖਿਲਾਫ ਕੀਤਾ ਸੀ। ਸਾਲ 2005 'ਚ ਉਨ੍ਹਾਂ ਨੇ ਡਬੁੱਲਾ ਵਨ ਡੇ 'ਚ ਧੋਨੀ ਨੂੰ ਬੋਲਡ ਕਰ ਆਪਣੇ ਵਨ ਡੇ ਕਰੀਅਰ ਦਾ ਪਹਿਲਾਂ ਵਿਕਟ ਝਟਕਿਆ ਸੀ। ਇਸ ਮੈਚ 'ਚ ਉਨ੍ਹਾਂ ਨੇ ਯੁਵਰਾਜ ਸਿੰਘ ਦਾ ਵੀ ਵਿਕਟ ਝਟਕਿਆ ਸੀ। ਲੋਕੂਹੀਤੀਗੇ ਨੇ 9 ਵਨ ਡੇ 6 ਅਤੇ 2 ਟੀ-20 ਮੈਚ 'ਚ 2 ਵਿਕਟਾਂÎ ਆਪਣੇ ਨਾਂ ਕੀਤੀਆਂ। ਹਾਲ ਹੀ 'ਚ ਸ਼੍ਰੀਲੰਕਾ ਦੇ ਕਈ ਕ੍ਰਿਕਟਰ ਫਿਕਸਿੰਗ ਨਾਲ ਜੁੜੇ ਮਾਮਲਿਆਂ 'ਚ ਫੱਸੇ ਹਨ। ਸ਼੍ਰੀਲੰਰਾ ਦੇ ਗੇਂਦਬਾਜ਼ ਕੋਚ ਅਤੇ ਸਾਬਕਾ ਤੇਜ਼ ਗੇਂਦਬਾਜ਼ ਨੁਆਨ ਜੋਇਸ ਨੂੰ ਫਿਕਸਿੰਗ ਦੇ ਦੋਸ਼ਾਂ ਦੇ ਚੱਲਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਨਥ ਜੈਸੂਰੀਆ 'ਤੇ ਵੀ ਅਜਿਹੇ ਹੀ ਦੋਸ਼ ਲੱਗੇ।

suman saroa

This news is Content Editor suman saroa