ਦੀਕਸ਼ਾ 19ਵੇਂ ਤੇ ਆਸਥਾ ਰਹੀ 36ਵੇਂ ਸਥਾਨ ''ਤੇ

06/01/2019 3:47:25 AM

ਨਵੀਂ ਦਿੱਲੀ— ਭਾਰਤ ਦੀ ਦੀਕਸ਼ਾ ਡਾਗਰ ਆਪਣੇ ਆਖਰੀ ਦੋ ਦੌਰ 'ਚ 75ਤੇ 72 ਦਾ ਸਕੋਰ ਹੀ ਬਣਾ ਸਕੀ ਤੇ ਇਸ ਤਰ੍ਹਾਂ ਨਾਲ ਲਾਵਾਕਸ ਲੇਡੀਜ ਗੋਲਫ ਚੈਂਪੀਅਨਸ਼ਿਪ 'ਚ ਸਾਂਝੇ ਤੌਰ 19ਵੇਂ ਸਥਾਨ 'ਤੇ ਰਹੀ। ਡਾਗਰ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ 6ਵੇਂ ਸਥਾਨ 'ਤੇ ਰਹੀ। ਉਸਦਾ ਕੁੱਲ ਸਕੋਰ ਇਕ ਓਵਰ 214 ਰਿਹਾ। ਭਾਰਤ ਦੀ ਇਕ ਹੋਰ ਗੋਲਫਰ ਆਸਥਾ ਮਦਾਨ ਨੇ 76, 72 ਤੇ 72 ਦੇ ਕਾਰਡ ਨਾਲ ਕੁੱਲ ਚਾਰ ਓਵਰ 217 ਦਾ ਸਕੋਰ ਬਣਾਇਆ ਤੇ ਉਹ ਸਾਂਝੇ ਤੌਰ 'ਤੇ 36ਵੇਂ ਸਥਾਨ 'ਤੇ ਰਹੀ।

Gurdeep Singh

This news is Content Editor Gurdeep Singh