ਦੀਕਸ਼ਾ ਡਾਗਰ ਨੇ ਮਹਿਲਾ ਗੋਲਫ ’ਚ ਬਣਾਈ ਬੜ੍ਹਤ

08/30/2019 3:31:33 AM

ਨਵੀਂ ਦਿੱਲੀ— ਦੀਕਸ਼ਾ ਡਾਗਰ ਨੇ ਦੂਜੇ ਦੌਰ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਵੀਰਵਾਰ ਨੂੰ ਇੱਥੇ ਮਹਿਲਾ ਪੇਸ਼ੇਵਰ ਗੋਲਫ ਟੂਰ ’ਚ ਬੜ੍ਹਤ ਬਣਾ ਲਈ। ਦੂਜੇ ਦੌਰ ’ਚ ਚਾਰ ਅੰਡਰ 68 ਦੇ ਸਕੋਰ ਨਾਲ ਦੀਕਸ਼ਾ ਕੁਲ ਤਿੰਨ ਅੰਡਰ 141 ਦੇ ਸਕੋਰ ਨਾਲ ਚੋਟੀ ’ਤੇ ਪਹੁੰਚ ਗਈ ਹੈ। ਚੋਟੀ ’ਤੇ ਚੱਲ ਰਹੀ ਤਵੇਸਾ ਮਲਿਕ ਹਾਲਾਂਕਿ ਦੂਜੇ ਦੌਰ ’ਚ ਤਿੰਨ ਓਵਰ 75 ਦੇ ਖਰਾਬ ਸਕੋਰ ਨਾਲ ਇਕ ਅੰਡਰ 143 ਦੇ ਸਕੋਰ ਨਾਲ ਦੂਜੇ ਸਥਾਨ ’ਤੇ ਖਿਸਕ ਗਈ ਹੈ। ਗੁਰਸਿਮਰ ਬਦਵਾਲ (73) ਤੇ ਗੌਰਿਕਾ (74) ਦੋ ਓਵਰ ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਚੱਲ ਰਹੀ ਹੈ। 

Gurdeep Singh

This news is Content Editor Gurdeep Singh