ਅਭਿਆਸ ਬਿਨਾਂ ਵਿਸ਼ਵ ਚੈਂਪੀਅਨਸ਼ਿਪ ''ਚ ਤਮਗਾ ਜਿੱਤਣਾ ਮੁਸ਼ਕਿਲ : ਗੀਤਾ ਫੋਗਟ

09/01/2017 1:25:50 AM

ਨਵੀਂ ਦਿੱਲੀ— ਤਜਰਬੇਕਾਰ ਪਹਿਲਵਾਨ ਗੀਤਾ ਫੋਗਟ ਦਾ ਮੰਨਣਾ ਹੈ ਕਿ ਹਾਲ ਹੀ ਵਿਚ ਖਤਮ ਹੋਈ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਰਤ ਦੇ ਮਾੜੇ ਪ੍ਰਦਰਸ਼ਨ ਦਾ ਕਾਰਨ ਅਭਿਆਸ ਦੀ ਕਮੀ ਹੈ। ਭਾਰਤ ਦਾ 24 ਮੈਂਬਰੀ ਦਲ ਪੈਰਿਸ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਇਕ ਵੀ ਤਮਗਾ ਨਹੀਂ ਜਿੱਤ ਸਕਿਆ। ਉਸ ਨੇ ਸ਼ਿਕਾਇਤ ਕੀਤੀ ਕਿ ਮੁੱਖ ਸਥਾਨ ਤੋਂ 250 ਤੋਂ 300 ਕਿ. ਮੀ. ਦੂਰ ਇਕ ਸਥਾਨਕ ਕਲੱਬ ਵਿਚ ਅਭਿਆਸ  ਲਈ ਮਜਬੂਰ ਕੀਤਾ ਗਿਆ ਤੇ ਉਥੇ ਸਹੂਲਤਾਂ ਦੀ ਘਾਟ ਸੀ।
ਗੀਤਾ ਨੇ ਕਿਹਾ, ''ਵਿਸ਼ਵ ਚੈਂਪੀਅਨਸ਼ਿਪ ਦੁਨੀਆ ਦੀ ਸਭ ਤੋਂ ਵੱਡੀ ਚੈਂਪੀਅਨਸ਼ਿਪ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਹਾਸਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਇੱਥੋਂ ਤਕ ਕਿ ਓਲੰਪਿਕ ਤੋਂ ਵੀ ਵੱਧ ਮੁਸ਼ਕਿਲ । ਅਜਿਹੇ ਵਿਚ ਜੇਕਰ  ਸੌ ਫੀਸਦੀ ਤਿਆਰ ਨਹੀਂ ਹੈ ਤਾਂ ਤਮਗਾ ਜਿੱਤਣਾ ਅਸੰਭਵ ਹੈ।
ਗੀਤਾ ਨੇ ਕਿਹਾ, ''ਮੈਨੂੰ ਤੇ ਹੋਰਨਾਂ ਨੂੰ ਦੱਸਿਆ ਕਿ ਟੂਰਨਾਮੈਂਟ ਤੋਂ 15 ਦਿਨ ਪਹਿਲਾਂ ਪੈਰਿਸ ਪਹੁੰਚਣ 'ਤੇ ਉਨ੍ਹਾਂ ਨੂੰ ਸਹੂਲਤਾਂਦੀ  ਘਾਟ ਨਹੀਂ ਕਰਾਈ ਗਈ। ਉਨ੍ਹਾਂ ਨੂੰ ਇੱਥੋਂ ਤਕ ਕਿ ਅਭਿਆਸ ਲਈ ਦੂਜਾ ਪਹਿਲਵਾਨ ਵੀ ਉਪਲੱਬਧ ਨਹੀਂ ਕਰਾਇਆ ਗਿਆ  ਕਿਉਂਕਿ ਦੂਜੇ ਦੇਸ਼ ਦਾ ਕੋਈ ਵੀ ਪਹਿਲਵਾਨ ਉਥੇ ਨਹੀਂ ਪਹੁੰਚਿਆ ਸੀ