ਭਾਰਤ ਨੂੰ ਉਸ ਦੇ ਘਰ ''ਚ ਹਰਾਉਣਾ ਮੁਸ਼ਕਿਲ : ਵਿਲੀਅਮਸਨ

10/22/2017 2:07:20 AM

ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਅੱਜ ਮੰਨਿਆ ਕਿ ਭਾਰਤ ਨੂੰ ਉਸ ਦੇ ਘਰ 'ਚ ਹਰਾਉਣਾ ਵੱਡੀ ਚੁਣੌਤੀ ਹੈ। ਕੀਵੀ ਕਪਤਾਨ ਨੇ ਕਿਹਾ ਕਿ ਭਾਰਤ ਦਾ ਉਸ ਦੇ ਘਰ 'ਚ ਰਿਕਾਰਡ ਕਾਫੀ ਚੰਗਾ ਹੈ। ਸਾਨੂੰ ਪਤਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਮਜ਼ਬੂਤ ਟੀਮ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਆਪਣੀ ਸਰਵਸ੍ਰੇਸ਼ਠ ਕ੍ਰਿਕਟ ਖੇਡਣ ਦੀ ਲੋੜ ਹੈ।
ਉਸ ਨੇ ਕਿਹਾ ਕਿ ਅਸੀਂ ਇਥੇ ਪਿਛਲੀ ਲੜੀ 'ਚ ਦੇਖਿਆ ਹੈ ਕਿ ਆਖਰੀ ਮੈਚ ਤੋਂ ਪਹਿਲਾਂ ਅਸੀਂ 2-2 ਨਾਲ ਬਰਾਬਰ ਸੀ, ਜਿਹੜੀ ਚੰਗੀ ਕੋਸ਼ਿਸ਼ ਹੈ, ਹਾਲਾਂਕਿ ਸਾਨੂੰ ਪਤਾ ਹੈ ਕਿ ਸੰਭਾਵਿਤ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕੀਤਾ ਤੇ ਆਖਰੀ ਮੈਚ 'ਚ ਪ੍ਰਦਰਸ਼ਨ ਸ਼ਰਮਸਾਰ ਕਰਨ ਵਾਲਾ ਰਿਹਾ। (ਵਿਸ਼ਾਖਾਪਟਨਮ ਵਿਚ ਜਿਸ ਨੂੰ ਹਰਾ ਕੇ ਨਿਊਜ਼ੀਲੈਂਡ ਨੇ ਲੜੀ 2-3 ਨਾਲ ਗੁਆ ਦਿੱਤੀ ਸੀ)।