ਮੈਕਸਿਕੋ ''ਚ ਦੂਜੇ ਦਰਜੇ ਦੀ ਟੀਮ ਨੂੰ ਕੋਚਿੰਗ ਦੇਣਗੇ ਮਾਰਾਡੋਨਾ
Friday, Sep 07, 2018 - 02:17 PM (IST)

ਕੁਲੀਆਕੈਨ— ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਵਿਸ਼ਵ 'ਚ ਕਿਸੇ ਵੀ ਤਾਰੁਫ ਦੇ ਮੋਹਤਾਜ ਨਹੀਂ ਹਨ। ਮਾਰਾਡੋਨਾ ਨੂੰ ਵਿਸ਼ਵ ਫੁੱਟਬਾਲ 'ਚ ਦਿੱਤੇ ਗਏ ਸ਼ਾਨਦਾਰ ਯੋਗਦਾਨ ਦੇ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਉਹ ਖਿਡਾਰੀ ਦੇ ਤੌਰ 'ਤੇ ਮੈਚ ਖੇਡਣ ਤੋਂ ਸੰਨਿਆਸ ਲੈ ਚੁੱਕੇ ਹਨ। ਪਰ ਉਹ ਮੈਕਸਿਕੋ ਦੇ ਦੂਜੇ ਦਰਜੇ ਦੇ ਕਲੱਬ ਡੋਰਾਡੋਸ ਦੇ ਕੋਚ ਬਣਨਗੇ।
ਮਾਰਾਡੋਨਾ ਇਸ ਤੋਂ ਪਹਿਲਾਂ ਅਰਜਨਟੀਨਾ ਦੀ ਰਾਸ਼ਟਰੀ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ। ਉਹ ਦੁਨੀਆ ਭਰ 'ਚ ਕਈ ਕਲੱਬਾਂ ਨੂੰ ਵੀ ਕੋਚਿੰਗ ਦੇ ਚੁੱਕੇ ਹਨ। ਡੋਰਾਡੋਸ ਕਲੱਬ ਦੇ ਪ੍ਰਧਾਨ ਜੋਜੀਂਲਬਰਟੋ ਹੈਂਕ ਇੰਜੁੰਜ ਨੇ ਕਿਹਾ, ''ਉਹ ਇੱਥੇ ਆਉਣ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਉਨ੍ਹਾਂ ਨੂੰ ਮਨਾਉਣ 'ਚ ਦਿੱਕਤ ਨਹੀਂ ਹੋਈ।''