ਕੋਰੋਨਾ ਤੋਂ ਬਚਾਅ ਦੇ ਤੌਰ ’ਤੇ ਕੁਝ ਜ਼ਿਆਦਾ ਨਹੀਂ ਕੀਤਾ : ਅਫਰੀਦੀ

06/29/2020 11:08:09 PM

ਨਵੀਂ ਦਿੱਲੀ- ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਏ ਗਏ ਸਨ ਪਰ ਉਨ੍ਹਾਂ ਨੇ ਇਸ ਤੋਂ ਬਚਾਅ ਦੇ ਤੌਰ ’ਤੇ ਕੁਝ ਜ਼ਿਆਦਾ ਨਹੀਂ ਕੀਤਾ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਇਕ ਟੀ. ਵੀ. ਚੈਨਲ ਨੂੰ ਇੰਟਰਵਿਊ ’ਚ ਦਿੱਤੀ। ਅਫਰੀਦੀ ਨੇ ‘ਜਿਓ ਸੁਪਰ’ ’ਚ ਕਿਹਾ ਕਿ ਜਦੋਂ ਉਸ ਨੂੰ ਖੁਦ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਿਆ ਸੀ ਤਾਂ ਉਹ ਮੁਸ਼ਕਿਲ ਨਾਲ 2-3 ਦਿਨ ਹੀ ਕੁਆਰੰਟੀਨ ’ਚ ਰਹੇ। ਜਦੋਂ ਅਫਰੀਦੀ ਤੋਂ ਪੁੱਛਿਆ ਗਿਆ ਕਿ ਕੋਰੋਨਾ ਵਾਇਰਸ ਪਾਜ਼ੇਟਿਵ ਤੋਂ ਬਾਅਦ ਉਨ੍ਹਾਂ ਨੇ ਬਚਾਅ ਦੇ ਤੌਰ ’ਤੇ ਕੀ ਕੀਤਾ ਤਾਂ ਇਸ ਸਾਬਕਾ ਆਲਰਾਊਂਡਰ ਨੇ ਕਿਹਾ ਕਿ ਮੈਂ ਖੁਦ ਨੂੰ ਕੋਈ ਆਈਸੋਲੇਸ਼ਨ ’ਚ ਨਹੀਂ ਰੱਖਿਆ, ਸਿਵਾਏ ਦੋ-ਤਿੰਨ ਦਿਨਾਂ ਦੇ ਲਈ ਕੁਆਰੰਟੀਨ ’ਚ ਰਹਿਣ ਦੇ। ਫਿਰ ਮੈਂ ਆਪਣੇ ਕਮਰੇ ਤੋਂ ਬਾਹਰ ਆ ਗਿਆ। ਮੈਨੂੰ ਪਤਾ ਸੀ ਕਿ ਜੇਕਰ ਮੈਂ ਆਰਾਮ ਕਰਨਾ ਜਾਰੀ ਰੱਖਾ ਤਾਂ ਇਹ ਮੇਰੇ ਲਈ ਮੁਸ਼ਕਿਲ ਹੋਵੇਗਾ। 40 ਸਾਲਾ ਅਫਰੀਦੀ ਨੇ ਅੱਗੇ ਕਿਹਾ ਫਿਰ ਮੈਂ ਆਪਣੀ ਟ੍ਰੇਨਿੰਗ ਫਿਰ ਤੋਂ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲੇ 2 ਦਿਨਾਂ ਦੇ ਦੌਰਾਨ ਮੈਨੂੰ ਬਹੁਤ ਭੁੱਖ ਲੱਗਦੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਇਸ ਦੌਰਾਨ ਖੁਦ ਦਾ ਡਾਕਟਰ ਬਣ ਗਏ ਸਨ। ਅਫਰੀਦੀ ਨੇ 13 ਜੂਨ ਨੂੰ ਆਪਣੇ ਟਵਿੱਟਰ ਅਕਾਊਂਟ ’ਤੇ ਹੀ ਦੱਸਿਆ ਕਿ ਉਹ ਇਸ ਵਾਇਰਸ ਨਾਲ ਪਾਜ਼ੇਟਿਵ ਹਨ।


ਅਫਰੀਦੀ ਨੇ ਕਿਹਾ ਕਿ ਜਿੱਥੇ ਤੱਕ ਲੱਛਣਾਂ ਦਾ ਸਵਾਲ ਹੈ, ਮੈਨੂੰ ਅਜਿਹਾ ਕੋਈ ਲੱਛਣ ਨਹੀਂ ਹੈ। ਪਹਿਲਾਂ ਕੁਝ ਦਿਨ ਮੁਸ਼ਕਿਲ ਸੀ ਪਰ ਫਿਰ ਮੈਨੂੰ ਕੁਝ ਸੁਧਾਰ ਨਜ਼ਰ ਆਉਣ ਲੱਗਾ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਤੇ ਸਾਫ-ਸਫਾਈ ਨੂੰ ਲੈ ਕੇ ਨਿਯਮਾਂ ਦੀ ਪਾਲਣਾ ਕੀਤੀ।

Gurdeep Singh

This news is Content Editor Gurdeep Singh