ਭਾਰਤ ਦੀ ਜਿੱਤ ''ਤੇ ਸਾਬਕਾ ਮਹਿਲਾ ਕਪਤਾਨ ਐਡੁਲਜੀ ਨੇ ਦਿੱਤਾ ਇਹ ਬਿਆਨ

02/22/2020 10:29:39 AM

ਮੁੰਬਈ— ਸਾਬਕਾ ਕਪਤਾਨ ਡਾਇਨਾ ਐਡੁਲਜੀ ਨੇ ਮਹਿਲਾ ਟੀ-20 ਵਰਲਡ ਕੱਪ 'ਚ ਮੌਜੂਦਾ ਚੈਂਪੀਅਨ ਆਸਟਰੇਲੀਆ ਦੇ ਖਿਲਾਫ ਭਾਰਤੀ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਪਰ ਕਿਹਾ ਕਿ ਬੱਲੇਬਾਜ਼ਾਂ ਨੂੰ ਸੁਧਾਰ ਕਰਨ ਅਤੇ ਲਗਾਤਾਰ 170 ਦੌੜਾਂ ਦਾ ਸਕੋਰ ਬਣਾਉਣ ਦਾ ਤਰੀਕਾ ਲੱਭਣਾ ਹੋਵੇਗਾ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟ 'ਤੇ 132 ਦੌੜਾਂ ਹੀ ਬਣਾ ਸਕੀ ਪਰ ਪੂਨਮ ਯਾਦਵ (19 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਮਦਦ ਨਾਲ ਉਸ ਨੇ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾਇਆ।

ਐਡੁਲਜੀ ਨੇ ਕਿਹਾ ਕਿ ਮਿਡਲ ਆਰਡਰ ਨੂੰ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ। ਹਰਮਨਪ੍ਰੀਤ ਕੌਰ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ ਅਤੇ ਜੇਮਿਮਾ ਰੋਡ੍ਰਿਗਸ ਦੇ ਸਟ੍ਰਾਈਕ ਰੇਟ ਨਾਲ ਨਾਨ ਸਟ੍ਰਾਈਕਰ 'ਤੇ ਦਬਾਅ ਵਧਿਆ।'' ਹਰਮਨਪ੍ਰੀਤ ਨੇ ਇਸ ਛੋਟੇ ਫਾਰਮੈਟ 'ਚ ਆਪਣਾ ਆਖਰੀ ਅਰਧ ਸੈਂਕੜਾ ਨਵੰਬਰ 2018 'ਚ ਟੀ-20 ਵਰਲਡ ਕੱਪ 'ਚ ਬਣਾਇਆ ਸੀ। ਭਾਰਤੀ ਕਪਤਾਨ ਨੇ ਸ਼ੁੱਕਰਵਾਰ ਨੂੰ ਪੰਜ ਗੇਂਦਾਂ 'ਤੇ ਦੋ ਦੌੜਾਂ ਬਣਾਈਆਂ ਜਦਕਿ ਜੇਮਿਮਾ ਨੇ 33 ਗੇਂਦਾਂ 'ਤੇ 26 ਦੌੜਾਂ ਦੀ ਪਾਰੀ ਖੇਡੀ।

Tarsem Singh

This news is Content Editor Tarsem Singh