ਧੋਨੀ ਨੇ ਟੈਨਿਸ ''ਚ ਜਿੱਤਿਆ ਇਹ ਖਿਤਾਬ

11/30/2018 8:55:31 PM

ਰਾਂਚੀ— ਕ੍ਰਿਕਟ ਫੈਨਸ ਨੇ ਹੁਣ ਤਕ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਮੈਦਾਨ 'ਤੇ ਹੀ ਚੌਕੇ-ਛੱਕੇ ਲਗਾਉਂਦੇ ਦੇਖਿਆ ਹੈ ਪਰ ਉਹ ਇਸ ਖੇਡ ਤੋਂ ਇਲਾਵਾ ਟੈਨਿਸ 'ਚ ਵੀ ਅੱਗੇ ਵੱਧਦੇ ਦਿਖਾਈ ਦੇ ਰਹੇ ਹਨ। ਜੇ. ਐੱਸ. ਸੀ. ਏ. ਟੈਨਿਸ ਸਪੋਰਟਸ ਕਾਮਪਲੈਕਸ 'ਚ ਖੇਡੇ ਜਾ ਰਹੇ ਕੰਟ੍ਰੀ ਕ੍ਰਿਕਟ ਕਲੱਬ ਟੈਨਿਸ ਚੈਂਪੀਅਨਸ਼ਿਪ ਦੇ ਮੇਂਸ ਡਬਲਸ ਫਾਈਨਲ 'ਚ ਸ਼ੁੱਕਰਵਾਰ ਨੂੰ ਧੋਨੀ ਨੇ ਆਪਣੇ ਜੋੜੀਦਾਰ ਸੁਮਿਤ ਕੁਮਾਰ ਮਿਲਕੇ ਰੋਹਿਤ ਤੇ ਕੰਹੈਆ ਦੀ ਜੋੜੀ ਨੂੰ ਹਰਾਇਆ ਤੇ ਮੇਨਸ ਡਬਲਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ।


ਇਹ ਪਹਿਲੀ ਬਾਰ ਹੈ ਕਿ ਧੋਨੀ ਟੈਨਿਸ ਦਾ ਟੂਰਨਾਮੈਂਟ ਖੇਡੇ ਹਨ। ਹਾਲਾਂਕਿ ਉਹ ਰਾਂਚੀ 'ਚ ਰਹਿਣ ਦੇ ਦੌਰਾਨ 2016 ਤੋਂ ਕੋਰਟ 'ਚ ਅਭਿਆਸ ਕਰ ਰਹੇ ਹਨ। ਫਾਈਨਲ ਮੈਚ ਦੁਪਿਹਰ 2 ਵਜੇ ਨੂੰ ਖੇਡਿਆ ਗਿਆ। ਧੋਨੀ ਤੇ ਸੁਮਿਤ ਦੀ ਜੋੜੀ ਨੇ ਰੋਹਿਤ ਤੇ ਕੰਹੈਆ ਦੀ ਜੋੜੀ ਨੂੰ 6-3, 6-3 ਦੇ ਅੰਤਰ ਨਾਲ ਹਰਾਇਆ। ਇਸ ਮੌਕੇ 'ਤੇ ਝਾਰਖੰਡ ਓਲੰਪਿਕ ਫੇਡਰੇਸ਼ਨ ਦੇ ਸਕੱਤਰ ਪਾਂਡੇ ਦਾ ਕਹਿਣਾ ਹੈ ਕਿ ਖੇਡਾਂ ਦੇ ਪ੍ਰਤੀ ਧੋਨੀ ਦਾ ਜਨੂੰਨ ਹੈ ਇਸ ਲਈ ਉਹ ਕਿਸੇ ਇਕ ਖੇਡ ਨਾਲ ਬੰਨ੍ਹੇ ਨਹੀਂ ਹਨ।