ਧੋਨੀ ਹੁਣ ਦੁਬਈ ''ਚ ਸ਼ੁਰੂ ਕਰਨਗੇ ਆਪਣੀ ਕ੍ਰਿਕਟ ਅਕੈਡਮੀ

08/16/2017 5:44:28 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਇਕ ਰਹੇ ਮਹਿੰਦਰ ਸਿੰਘ ਧੋਨੀ ਛੇਤੀ ਹੀ ਬੱਚਿਆਂ ਨੂੰ ਕ੍ਰਿਕਟ ਦੇ ਗੁਰ ਸਿਖਾਉਣ ਵਾਲੇ ਹਨ। ਖਬਰ ਹੈ ਕਿ ਧੋਨੀ ਦੁਬਈ 'ਚ ਆਪਣੀ ਕ੍ਰਿਕਟ ਅਕੈਡਮੀ ਸ਼ੁਰੂ ਕਰਨ ਵਾਲੇ ਹਨ। ਗਲਫ ਨਿਊਜ਼ ਦੀ ਖ਼ਬਰ ਮੁਤਾਬਕ, ਧੋਨੀ ਨੇ ਦੁਬਈ ਪੈਸੇਫਿਕ ਸਪੋਰਟਸ ਕਲੱਬ 'ਚ ਆਪਣੀ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਫੈਸਲਾ ਲੈ ਲਿਆ ਹੈ।

ਧੋਨੀ ਇਹ ਕ੍ਰਿਕਟ ਅਕੈਡਮੀ ਕਲੱਬ ਦੇ ਨਾਲ ਸਾਂਝੇਦਾਰੀ 'ਚ ਸ਼ੁਰੂ ਕਰ ਰਹੇ ਹਨ। ਇਸ ਮੌਕੇ 'ਤੇ ਧੋਨੀ ਨੇ ਕਿਹਾ, ''ਖੇਡ ਹੁਣ ਸਿਰਫ ਖੇਡ ਨਹੀਂ ਰਹੀ ਸਗੋਂ ਇਹ ਇਕ ਵੱਡਾ ਬਿਜ਼ਨੈਸ ਪਲੈਟਫਾਰਮ ਬਣ ਚੁੱਕਾ ਹੈ। ਮੈਂ ਪੀ.ਐੱਸ.ਸੀ. ਕਲੱਬ ਦੇਨਾਲ ਸਾਂਝੇਦਾਰੀ ਨਾਲ ਬੇਹੱਦ ਖ਼ੁਸ਼ ਹਾਂ।'' ਧੋਨੀ ਦੇ ਨਾਲ ਸਾਂਝੇਦਾਰੀ ਦੇ ਨਾਲ ਹੀ ਪੈਸੇਫਿਕ ਵੈਂਚਰਸ ਨੇ ਆਪਣੀ ਕ੍ਰਿਕਟ ਅਕੈਡਮੀ ਦਾ ਨਾਂ ਐੱਮ.ਐੱਸ. ਧੋਨੀ ਕ੍ਰਿਕਟ ਅਕੈਡਮੀ ਰੱਖਣ ਦਾ ਫੈਸਲਾ ਕੀਤਾ ਹੈ। ਪੈਸੇਫਿਕ ਸਪੋਰਟਸ ਕਲੱਬ ਨੇ ਇਸ ਮੌਕੇ 'ਤੇ ਕਿਹਾ, ''ਅਸੀਂ ਧੋਨੀ ਦੇ ਨਾਲ ਜੁੜਨ ਨਾਲ ਬੇਹੱਦ ਉਤਸ਼ਾਹਤ ਹਾਂ।'' ਐੱਮ.ਐੱਸ. ਧੋਨੀ ਕ੍ਰਿਕਟ ਅਕੈਡਮੀ ਸਿਰਫ ਯੂ.ਏ.ਈ. 'ਚ ਹੀ ਨਹੀਂ ਸਗੋਂ ਸਾਰੇ ਗਲਫ ਦੇਸ਼ਾਂ 'ਚ ਖੁਲ੍ਹੇਗੀ। ਨਾਲ ਹੀ ਇਹ ਯੂਕੇ ਅਤੇ ਸਾਊਥ ਅਫਰੀਕਾ 'ਚ ਖੋਲ੍ਹੀ ਜਾਵੇਗੀ। 

ਹਾਲ ਹੀ 'ਚ ਟੀਮ ਇੰਡੀਆ ਦੇ ਆਫ ਸਪਿਨਰ ਆਰ. ਅਸ਼ਵਿਨ ਨੇ ਵੀ ਦੁਬਈ 'ਚ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਫੈਸਲਾ ਕੀਤਾ ਹੈ। ਵੈਸੇ ਟੀਮ ਇੰਡੀਆ ਦੇ ਕਈ ਖਿਡਾਰੀ ਕ੍ਰਿਕਟ ਅਕੈਡਮੀ ਚਲਾਉਂਦੇ ਹਨ। ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਹਰਭਜਨ ਸਿੰਘ ਦੀਆਂ ਵੀ ਆਪਣੀਆਂ ਕ੍ਰਿਕਟ ਅਕੈਡਮੀਆਂ ਹਨ।