ਧੋਨੀ ਜਦੋਂ ਤਕ ਖੁਦ ਨੂੰ ਫਿੱਟ ਤੇ ਫਾਰਮ 'ਚ ਸਮਝੇ, ਖੇਡਦੇ ਰਹਿਣਾ ਚਾਹੀਦੈ : ਗੰਭੀਰ

07/25/2020 10:27:11 PM

ਨਵੀਂ ਦਿੱਲੀ– ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਆਮ ਤੌਰ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਆਲੋਚਕ ਮੰਨਿਆ ਜਾਂਦਾ ਹੈ ਪਰ ਉਸਦਾ ਕਹਿਣਾ ਹੈ ਕਿ ਧੋਨੀ ਜਦੋਂ ਤਕ ਖੁਦ ਨੂੰ ਫਾਰਮ ਵਿਚ ਤੇ ਫਿੱਟ ਸਮਝੇ, ਉਸ ਨੂੰ ਖੇਡਦੇ ਰਹਿਣਾ ਚਾਹੀਦਾ ਹੈ। ਧੋਨੀ ਪਿਛਲੇ ਸਾਲ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਹੱਥੋਂ ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਮੈਦਾਨ ਵਿਚੋਂ ਬਾਹਰ ਹੈ ਤੇ ਉਸਦੇ ਸੰਨਿਆਸ ਲੈਣ ਨੂੰ ਲੈ ਕੇ ਅਟਕਲਾਂ ਚੱਲਦੀਆਂ ਰਹਿੰਦੀਆਂ ਹਨ ਪਰ ਧੋਨੀ ਨੇ ਆਪਣੀ ਚੁੱਪੀ ਨਹੀਂ ਤੋੜੀ ਹੈ ਉਮੀਦ ਹੈ ਕਿ ਸਤੰਬਰ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਜਦੋਂ ਆਈ. ਪੀ. ਐੱਲ. ਦਾ 13ਵਾਂ ਸੈਸ਼ਨ ਸ਼ੁਰੂ ਹੋਵੇਗਾ ਤਾਂ ਧੋਨੀ ਚੇਨਈ ਸੁਪਰ ਕਿੰਗਜ਼ ਵਲੋਂ ਖੇਡਦਾ ਨਜ਼ਰ ਆ ਸਕਦਾ ਹੈ, ਜਿਸ ਦਾ ਉਹ ਕਪਤਾਨ ਹੈ।


ਗੰਭੀਰ ਨੇ ਇਕ ਸ਼ੋਅ ਦੌਰਾਨ ਕਿਹਾ ਕਿ ਸੰਨਿਆਸ ਦਾ ਫੈਸਲਾ ਖਿਡਾਰੀ ਦਾ ਆਪਣਾ ਫੈਸਲਾ ਹੁੰਦਾ ਹੈ ਤੇ ਕੋਈ ਕਿਸੇ ਵੀ ਖਿਡਾਰੀ ਨੂੰ ਸੰਨਿਆਸ ਲੈਣ ਲਈ ਮਜਬੂਰ ਨਹੀਂ ਕਰ ਸਕਦਾ। ਉਮਰ ਤਾਂ ਸਿਰਫ ਇਕ ਅੰਕੜਾ ਹੈ ਤੇ ਜੇਕਰ ਖਿਡਾਰੀ ਫਿੱਟ ਹੈ ਤੇ ਫਾਰਮ ਵਿਚ ਹੈ ਤਾਂ ਉਹ ਖੇਡੇ। ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਮਾਹਿਰ ਧੋਨੀ ਦੀ ਉਮਰ ਨੂੰ ਦੇਖ ਕੇ ਸੰਨਿਆਸ ਲਈ ਸਵਾਲ ਉਠ ਰਹੇ ਹਨ ਪਰ ਇਹ ਫੈਸਲਾ ਸਿਰਫ ਤੇ ਸਿਰਫ ਧੋਨੀ ਹੀ ਕਰ ਸਕਦਾ ਹੈ ਕਿ ਉਸ ਨੂੰ ਕਦੋਂ ਸੰਨਿਆਸ ਲੈਣਾ ਹੈ।

Gurdeep Singh

This news is Content Editor Gurdeep Singh