ਧੋਨੀ ਨੇ ਸਾਂਝੀਆਂ ਕੀਤੀਆਂ ਗਲੀ ਕ੍ਰਿਕਟ ਦੀਆਂ ਯਾਦਾਂ (ਵੀਡੀਓ)

09/24/2019 8:22:37 PM

ਰਾਂਚੀ— ਭਾਰਤੀ ਕ੍ਰਿਕਟ ਟੀਮ ਤੋਂ ਛੁੱਟੀ ਲੈ ਕੇ ਮੈਦਾਨ 'ਚੋਂ ਬਾਹਰ ਚੱਲ ਰਹੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਗਲੀ ਕ੍ਰਿਕਟ ਦੀ ਇਕ ਵੀਡੀਓ ਸਾਂਝੀ ਕਰ ਕੇ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ। ਧੋਨੀ ਦੀ ਕਪਤਾਨੀ ਵਿਚ ਸਾਲ 2007 ਵਿਚ ਇਸੇ ਦਿਨ ਭਾਰਤ ਨੇ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਧੋਨੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਸੰਨਿਆਸ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿਚ ਬਣਿਆ ਹੋਇਆ ਹੈ। ਉਹ ਛੁੱਟੀ ਕਾਰਨ ਫਿਲਹਾਲ ਭਾਰਤੀ ਕ੍ਰਿਕਟ ਤੋਂ ਦੂਰ ਹੈ ਅਤੇ ਇਸ ਸਾਲ ਇੰਗਲੈਂਡ ਵਿਚ ਹੋਏ ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਤੋਂ ਹੀ ਟੀਮ ਦਾ ਹਿੱਸਾ ਨਹੀਂ ਹੈ।
ਧੋਨੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਕੁਝ ਲੋਕ ਗਲੀ ਵਿਚ ਕ੍ਰਿਕਟ ਖੇਡ ਰਹੇ ਹਨ ਅਤੇ ਬੱਲੇਬਾਜ਼ ਅੰਪਾਇਰ ਦੇ ਆਊਟ ਦੇਣ 'ਤੇ ਵੀ ਉਸ ਫੈਸਲੇ ਨੂੰ ਮੰਨਣ ਨੂੰ ਤਿਆਰ ਨਹੀਂ। ਧੋਨੀ ਨੇ ਇਸ ਵੀਡੀਓ ਦੇ ਨਾਲ ਲਿਖਿਆ, ''ਅਸੀਂ ਸਾਰਿਆਂ ਨੇ ਸਕੂਲ ਦੇ ਦਿਨਾਂ ਵਿਚ ਕ੍ਰਿਕਟ ਖੇਡਦੇ ਹੋਏ ਅਜਿਹਾ ਜ਼ਰੂਰ ਦੇਖਿਆ ਹੋਵੇਗਾ।''

 
 
 
 
 
View this post on Instagram
 
 
 
 
 
 
 
 
 

Wen U know what’s coming and start the camera and u get it in the nxt 1min, sorry for the bad light but it’s the lingo that’s fun trial ball, umpires decision last decision.brings back memory from school days.he wd have never accepted this ever happened if v didn’t have this video.all of us have witnessed this at some point of time in cricket.enjoy

A post shared by M S Dhoni (@mahi7781) on Sep 24, 2019 at 4:16am PDT


ਉਸ ਨੇ ਲਿਖਿਆ, ''ਇਹ ਗੇਂਦ ਨਾਲ ਫਨ ਟ੍ਰਾਇਲ ਸੀ, ਅੰਪਾਇਰ ਦਾ ਫੈਸਲਾ ਆਖਰੀ ਫੈਸਲਾ ਹੁੰਦਾ ਹੈ। ਇਹ ਸਕੂਲ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਰਿਹਾ ਹੈ। ਜੇਕਰ ਸਾਡੇ ਕੋਲ ਇਹ ਵੀਡੀਓ ਨਾ ਹੁੰਦੀ ਤਾਂ ਉਸ ਨੇ ਇਹ ਕਦੇ ਵੀ ਨਹੀਂ ਮੰਨਣਾ ਸੀ। ਅਸੀਂ ਸਾਰਿਆਂ ਨੇ ਸਕੂਲ ਦੇ ਦਿਨਾਂ ਵਿਚ ਇਹ ਦੇਖਿਆ ਹੋਵੇਗਾ, ਮਜ਼ਾ ਲਓ।''

Gurdeep Singh

This news is Content Editor Gurdeep Singh