MLA ਸਾਰੰਗੀ ਦੇ ਨਾਲ ਬਿਲੀਅਰਡਸ ਖੇਡਦੇ ਦਿਸੇ ਧੋਨੀ, ਦੇਖੋ ਮਜ਼ੇਦਾਰ ਤਸਵੀਰਾਂ

09/29/2019 3:29:35 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਅਤੇ ਧਾਕੜ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਇਨ੍ਹੀ ਦਿਨੀ ਟੀਮ ਇੰਡੀਆ ਤੋਂ ਦੂਰ ਹਨ। ਵਰਲਡ ਕੱਪ ਦੇ ਬਾਅਦ ਤੋਂ ਉਸ ਨੇ ਇਕ ਵੀ ਮੁਕਾਬਲਾ ਨਹੀਂ ਖੇਡਿਆ ਹੈ। ਹਾਲਾਂਕਿ ਫਿਰ ਵੀ ਆਪਣੇ ਖੇਡ ਦੀ ਵਜ੍ਹਾ ਤੋਂ ਸੁਰਖੀਆਂ 'ਚ ਰਹਿੰਦੇ ਹਨ। ਕਦੇ ਉਹ ਫੁੱਟਬਾਲ ਵਿਚ ਹੱਥ ਅਜ਼ਮਾਉਂਦੇ ਦਿਸਦੇ ਹਨ ਤਾਂ ਕਦੇ ਧੋਨੀ ਆਪਣੇ ਦੋਸਤਾਂ ਦੇ ਨਾਲ ਗਲੀ ਕ੍ਰਿਕਟ ਖੇਡਦੇ ਹਨ। ਅਜਿਹੇ 'ਚ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਧੋਨੀ ਬਿਲੀਅਰਡਸ ਖੇਡਦੇ ਦਿਸ ਰਹੇ ਹਨ।

ਧੋਨੀ ਇਨ੍ਹੀ ਦਿਨੀ ਆਪਣੇ ਘਰ ਝਾਰਖੰਡ ਸੂਬੇ 'ਚ ਹਨ। ਖਬਰਾਂ ਦੀ ਮੰਨੀਏ ਤਾਂ ਝਾਰਖੰਡ ਸੂਬਾ ਕ੍ਰਿਕਟ ਐਸੋਸੀਏਸ਼ਨ ਵਿਚ ਬਿਲੀਅਰਡਸ ਖੇਡਦੇ ਹੋਏ ਧੋਨੀ ਬਹਿਰਾਗੋਡਾ ਦੇ ਐੱਮ. ਐੱਲ. ਏ. ਕੁਨਾਲ ਸਾਰੰਗੀ ਦੇ ਨਾਲ ਦਿਸ ਰਹੇ ਨ। ਜੇ. ਐੱਸ. ਸੀ. ਏ. ਵਿਚ ਹੀ ਧੋਨੀ ਬੋਰਡ ਦੇ ਸਭ ਤੋਂ ਪੁਰਾਣੇ ਪਿਚ ਕਿਊਰੇਟਰਾਂ 'ਚੋਂ ਇਕ ਬਾਸੂ ਦਾ ਨਾਲ ਵੀ ਮਿਲੇ। ਕੁਨਾਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।