IPL 2022 ਤੋਂ ਪਹਿਲਾਂ ਧੋਨੀ ਨੇ ਛੱਡੀ CSK ਦੀ ਕਪਤਾਨੀ, ਇਹ ਦਿੱਗਜ ਖਿਡਾਰੀ ਬਣਿਆ ਨਵਾਂ ਕਪਤਾਨ

03/24/2022 3:11:51 PM

ਮੁੰਬਈ (ਵਾਰਤਾ)- ਆਈ.ਪੀ.ਐੱਲ. 2022 ਸੀਜ਼ਨ ਸ਼ੁਰੂ ਹੋਣ ਤੋਂ ਸਿਰਫ਼ ਦੋ ਦਿਨ ਪਹਿਲਾਂ, ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਦੀ ਅਗਵਾਈ ਵਿਚ ਵੱਡਾ ਬਦਲਾਅ ਹੋਇਆ ਹੈ। CSK ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ, ''ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰ ਕਿੰਗਜ਼ (CSK) ਦੀ ਕਮਾਨ ਟੀਮ ਦੇ ਅਨੁਭਵੀ ਅਤੇ ਸਭ ਤੋਂ ਪੁਰਾਣੇ ਖਿਡਾਰੀ ਰਵਿੰਦਰ ਜਡੇਜਾ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: IPL 2022: ਮੋਈਨ ਅਲੀ ਨੂੰ ਮਿਲਿਆ ਭਾਰਤ ਦਾ ਵੀਜ਼ਾ, CSK ਦੇ ਦੂਜੇ ਮੈਚ ਲਈ ਰਹਿਣਗੇ ਉਪਲੱਬਧ

 

📑 Official Statement 📑#WhistlePodu #Yellove 💛🦁 @msdhoni @imjadeja

— Chennai Super Kings (@ChennaiIPL) March 24, 2022

ਜਡੇਜਾ, ਜੋ 2012 ਤੋਂ ਚੇਨਈ ਸੁਪਰ ਕਿੰਗਜ਼ ਦਾ ਅਨਿੱਖੜਵਾਂ ਅੰਗ ਰਹੇ ਹਨ, ਸੀ.ਐੱਸ.ਕੇ. ਦੀ ਅਗਵਾਈ ਕਰਨ ਵਾਲੇ ਸਿਰਫ਼ ਤੀਜੇ ਖਿਡਾਰੀ ਹੋਣਗੇ। ਧੋਨੀ ਇਸ ਸੀਜ਼ਨ ਅਤੇ ਇਸ ਤੋਂ ਬਾਅਦ ਵੀ ਚੇਨਈ ਸੁਪਰ ਕਿੰਗਜ਼ ਦੀ ਪ੍ਰਤੀਨਿਧਤਾ ਕਰਦੇ ਰਹਿਣਗੇ। ਧਿਆਨਦੇਣ ਯੋਗ ਹੈ ਕਿ ਸੀ.ਐੱਸ.ਕੇ. 26 ਮਾਰਚ ਨੂੰ ਪਿਛਲੇ ਸੀਜ਼ਨ ਦੀ ਉਪ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ 2022 ਦੀ ਆਈ.ਪੀ.ਐੱਲ. ਮੁਹਿੰਮ ਦੀ ਸ਼ੁਰੂਆਤ ਕਰੇਗੀ।

ਤੁਹਾਨੂੰ ਦੱਸ ਦੇਈਏ ਕਿ IPL 2022 ਦੀ ਮੇਗਾ ਨਿਲਾਮੀ ਤੋਂ ਪਹਿਲਾਂ, ਜਡੇਜਾ ਚੇਨਈ ਦੁਆਰਾ ਰਿਟੇਨ ਕੀਤੇ ਗਏ ਸਭ ਤੋਂ ਮਹਿੰਗੇ ਖਿਡਾਰੀ ਸਨ। ਉਨ੍ਹਾਂ ਨੂੰ ਚੇਨਈ ਨੇ 16 ਕਰੋੜ ਰੁਪਏ ਵਿਚ ਬਰਕਰਾਰ ਰੱਖਿਆ ਸੀ। ਜਦਕਿ ਟੀਮ ਨੇ ਐੱਮ.ਐੱਸ. ਧੋਨੀ ਨੂੰ 12 ਕਰੋੜ ਰੁਪਏ ਅਦਾ ਕੀਤੇ ਸਨ।

ਇਹ ਵੀ ਪੜ੍ਹੋ: ਰੂਸ-ਯਕ੍ਰੇਨ ਜੰਗ ਦਾ ਅਸਰ! ਰਾਸ਼ਟਰਪਤੀ ਪੁਤਿਨ ਦੀ ਧੀ ਮਾਰੀਆ ਦਾ ਟੁੱਟਿਆ ਵਿਆਹ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry