ਧੋਨੀ ਦੀ ਅਗਵਾਈ ''ਚ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀਆਂ ਨੇ ਕੀਤਾ ਨੈੱਟ ਅਭਿਆਸ

03/10/2021 1:20:52 AM

ਚੇਨਈ- ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਖਿਡਾਰੀਆਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਪੜਾਅ ਦੇ ਲਈ ਨੈੱਟ ਅਭਿਆਸ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਨਿਯਮਾਂ ਦੇ ਤਹਿਤ ਇਕਾਂਤਵਾਸ 'ਚ ਰਹਿਣਾ ਪਿਆ ਤੇ ਆਰ. ਟੀ.- ਪੀ. ਸੀ. ਆਰ. ਜਾਂਚ 'ਚ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਅਭਿਆਸ ਸ਼ੁਰੂ ਕੀਤਾ। ਟੀਮ ਦੀ ਸੋਮਵਾਰ ਨੂੰ ਸ਼ੁਰੂ ਹੋਈ ਕੈਂਪ 'ਚ ਕਪਤਾਨ ਧੋਨੀ ਤੋਂ ਇਲਾਵਾ ਅਨੁਭਵੀ ਬੱਲੇਬਾਜ਼ ਅੰਬਾਤੀ ਰਾਇਡੂ, ਰੁਤੁਰਾਜ ਗਾਇਕਵਾਡ ਤੇ ਕੁਝ ਹੋਰ ਖਿਡਾਰੀਆਂ ਨੇ ਨੈੱਟ ਅਭਿਆਸ ਕੀਤਾ। ਹਾਲ ਹੀ 'ਚ ਹੋਈ ਖਿਡਾਰੀਆਂ ਦੀ ਨੀਲਾਮੀ 'ਚ ਟੀਮ ਦੇ ਨਾਲ ਜੁੜੇ ਤਾਮਿਲਨਾਡੂ ਦੇ ਐੱਨ ਜਗਦੀਸਨ, ਆਰ. ਸਾਈ ਕਿਸ਼ੋਰ ਤੇ ਸੀ ਹਰਿ ਨਿਸ਼ਾਂਤ ਨੇ ਧੋਨੀ ਤੇ ਰਾਇਡੂ ਦੇ ਨਾਲ ਅਭਿਆਸ ਕੀਤਾ। ਕੈਂਪ 'ਚ ਨਵੇਂ ਗੇਂਦਬਾਜ਼ ਹਰੀਸ਼ੰਕਰ ਰੈੱਡੀ ਵੀ ਸ਼ਾਮਲ ਹੈ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਚੌਥੇ ਟੈਸਟ ’ਚ ਇੰਗਲੈਂਡ ਦੇ ਖਿਡਾਰੀਆਂ ਦਾ ਭਾਰ ਅਚਾਨਕ ਘੱਟ ਗਿਆ ਸੀ : ਸਟੋਕਸ


ਟੀਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਸ਼ੀ ਵਿਸ਼ਵਨਾਥ ਨੇ ਕਿਹਾ ਕਿ ਸੀ. ਐੱਸ. ਕੇ. ਖਿਡਾਰੀਆਂ ਨੇ ਆਪਣਾ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਅਭਿਆਸ ਸ਼ੁਰੂ ਕੀਤਾ ਹੈ। ਹੌਲੀ-ਹੌਲੀ ਕੁਝ ਹੋਰ ਖਿਡਾਰੀ ਵੀ ਇਕਾਂਤਵਾਸ ਪੀਰੀਅਡ ਨੂੰ ਪੂਰਾ ਕਰ ਟੀਮ ਦੇ ਨਾਲ ਜੁੜਣਨਗੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਲੈੱਗ ਸਪਿਨਰ ਕਰਣ ਸ਼ਰਮਾ ਤੇ ਭਗਤ ਵਰਮਾ ਵੀ ਟੀਮ ਦੇ ਨਾਲ ਜੁੜਣਨਗੇ। ਧੋਨੀ ਬੁੱਧਵਾਰ ਨੂੰ ਇੱਥੇ ਪਹੁੰਚੇ ਸਨ। ਆਈ. ਪੀ. ਐੱਲ. ਦਾ ਆਗਾਜ਼ 9 ਅਪ੍ਰੈਲ ਨੂੰ ਹੋਵੇਗਾ। 

ਇਹ ਖ਼ਬਰ ਪੜ੍ਹੋ- ICC ਰੈਂਕਿੰਗ 'ਚ ਸ਼ੈਫਾਲੀ ਦੂਜੇ ਸਥਾਨ ’ਤੇ ਪਹੁੰਚੀ, ਮੰਧਾਨਾ ਤੇ ਰੋਡ੍ਰਿਗਜ਼ ਟਾਪ-10 ’ਚ ਬਰਕਰਾਰ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh