ਮੈਦਾਨ ’ਤੇ ਵਿਕਟਾਂ ਦੇ ਪਿੱਛੇ ਧੋਨੀ ਦੀ ਕਮੀ ਮਹਿਸੂਸ ਹੁੰਦੀ ਹੈ : ਕੁਲਦੀਪ

07/03/2020 8:25:25 PM

ਨਵੀਂ ਦਿੱਲੀ (ਭਾਸ਼ਾ)– ਮਹਿੰਦਰ ਸਿੰਘ ਧੋਨੀ ਤੋਂ ਮੈਦਾਨ ’ਤੇ ਕਾਫੀ ਬਾਰੀਕੀਆਂ ਸਿੱਖਣ ਵਾਲੇ ਭਾਰਤੀ ਲੈੱਗ ਸਪਿਨਰ ਕੁਲਦੀਪ ਯਾਦਵ ਨੂੰ ਉਸਦੀ ਕਮੀ ਮਹਿਸੂਸ ਹੁੰਦੀ ਹੈ ਤੇ ਉਸਦਾ ਮੰਨਣਾ ਹੈ ਕਿ ਵਿਕਟਾਂ ਦੇ ਪਿੱਛੇ ਸਾਬਕਾ ਕਪਤਾਨ ਦੇ ਰਹਿਣ ਨਾਲ ਉਸਦੇ ਵਰਗੇ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲਦੀ ਸੀ। ਧੋਨੀ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਤੋਂ ਕ੍ਰਿਕਟ ਨਹੀਂ ਖੇਡੀ ਹੈ। ਆਈ . ਪੀ. ਐੱਲ. ਦੇ ਰਾਹੀਂ ਉਸਦੀ ਵਾਪਸੀ ਦੇ ਕਿਆਸ ਲਾਏ ਜਾ ਰਹੇ ਸਨ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਆਈ. ਪੀ. ਐੱਲ. ਮੁਲਤੀਵ ਹੋ ਗਿਆ ਹੈ। ਕੁਲਦੀਪ ਨੇ ਕਿਹਾ ਕਿ ਮੈਦਾਨ ’ਤੇ ਧੋਨੀ ਦੀ ਕਮੀ ਉਸ ਨੂੰ ਮਹਿਸੂਸ ਹੁੰਦੀ ਹੈ ਜਿਹੜਾ ਵਿਕਟਾਂ ਦੇ ਪਿੱਛੇ ਤੋਂ ਕਾਫੀ ਮਦਦਗਾਰ ਸਾਬਤ ਹੁੰਦਾ ਸੀ।


ਕੁਲਦੀਪ ਨੇ ਦੀਪ ਦਾਸਗੁਪਤਾ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ- ਮੈਂ ਜਦੋ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਮੈਂ ਪਿੱਚ ਨੂੰ ਮਾਪ ਨਹੀਂ ਪਾਉਂਦਾ ਸੀ। ਧੋਨੀ ਦੇ ਨਾਲ ਖੇਡਣ ਤੋਂ ਬਾਅਦ ਮੈਂ ਬਹੁਤ ਕੁਝ ਸਿੱਖਿਆ। ਉਹ ਦੱਸਦੇ ਸਨ ਕਿ ਗੇਂਦ ਨੂੰ ਕਿੱਥੇ ਸਪਿਨ ਕਰਵਾਉਣਾ ਹੈ। ਉਹ ਫੀਲਡ ਜਮਾਉਣ ’ਚ ਵੀ ਮਾਹਰ ਸਨ। ਧੋਨੀ ਨੂੰ ਪਤਾ ਹੁੰਦਾ ਹੈ ਕਿ ਬੱਲੇਬਾਜ਼ ਕਿੱਥੇ ਸ਼ਾਟ ਖੇਡੇਗਾ ਤੇ ਉਸਦੇ ਹਿਸਾਬ ਨਾਲ ਫੀਲਡ ਲਗਾਉਂਦੇ ਸਨ।

Gurdeep Singh

This news is Content Editor Gurdeep Singh