ਧੋਨੀ ਹਮੇਸ਼ਾ ਖਿਡਾਰੀਆਂ ਨਾਲ ਗੱਲ ਕਰਨ ਨੂੰ ਤਿਆਰ ਰਹਿੰਦੇ ਹਨ : ਆਸ਼ੀਸ਼ ਨੇਹਰਾ

05/07/2020 11:33:23 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕ੍ਰਿਕਟ ਦਾ ਆਯੋਜਨ ਨਹੀਂ ਹੋ ਰਿਹਾ ਹੈ ਪਰ ਅਜਿਹੇ ਸਮੇਂ 'ਚ ਕ੍ਰਿਕਟ ਦੇ ਮੈਦਾਨ ਨਾਲ ਜੁੜੀ ਹੋਈਆਂ ਹਸਤੀਆਂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਆਸ਼ੀਸ਼ ਨੇਹਰਾ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਮੈਚ ਤੋਂ ਬਾਅਦ ਤੇ ਆਪਣੇ ਹੋਟਲ ਦੇ ਕਮਰੇ 'ਚ ਹਮੇਸ਼ਾ ਖਿਡਾਰੀਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਰਹਿੰਦੇ ਹਨ। ਨੇਹਰਾ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਧੋਨੀ ਜ਼ਿਆਦਾ ਗੱਲ ਨਹੀਂ ਕਰਦੇ। ਅਜਿਹਾ ਨਹੀਂ ਹੈ। ਮੈਚਾਂ ਤੋਂ ਬਾਅਦ ਰਾਤ 'ਚ ਉਸਦਾ ਕਮਰਾ ਹਮੇਸ਼ਾ ਖੁੱਲ੍ਹਿਆ ਰਹਿੰਦਾ ਹੈ। ਕੋਈ ਵੀ ਉਸਦੇ ਕਮਰੇ 'ਚ ਕਦੀ ਵੀ ਆ ਸਕਦਾ ਹੈ ਤੇ ਖਾਣਾ ਮੰਗ ਸਕਦਾ ਹੈ ਤੇ ਗੱਲਬਾਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਭਾਵੇਂ ਚੇਨਈ ਸੁਪਰ ਕਿੰਗਸ 'ਚ ਹੋਣ ਜਾਂ ਭਾਰਤੀ ਟੀਮ 'ਚ, ਧੋਨੀ ਗੱਲਬਾਤ ਦੇ ਦੌਰਾਨ ਦੱਸਦੇ ਹਨ ਕਿ ਉਸਦੇ ਅਨੁਸਾਰ ਖਿਡਾਰੀ ਕੀ ਕਰ ਸਕਦਾ ਹੈ ਤੇ ਉਸ ਨੂੰ ਕੀ ਕਰਨ ਦੀ ਜ਼ਰੂਰਤ ਹੈ। ਇਹ ਖਿਡਾਰੀ 'ਚ ਇਕ ਬਦਲਾਅ ਲਿਆਉਣ ਦੇ ਲਈ ਬਹੁਤ ਹੈ।


ਨੇਹਰਾ ਨੇ ਨਾਲ ਹੀ ਆਪਣੇ ਸਾਬਕਾ ਕਪਤਾਨ ਤੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੇ ਵਾਰੇ 'ਚ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਗਾਂਗੁਲੀ ਅਜਿਹੇ ਖਿਡਾਰੀ ਸਨ ਜੋ ਆਪਣੇ ਖਿਡਾਰੀਆਂ ਦਾ ਸਮਰਥਨ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਧੋਨੀ ਨੇ ਜਦੋ ਕਪਤਾਨੀ ਸ਼ੁਰੂ ਕੀਤੀ ਸੀ ਤਾਂ ਉਸਦੇ ਕੋਲ ਸੀਨੀਅਰ ਖਿਡਾਰੀ ਸਨ ਤੇ ਉਸਦੇ ਸਾਹਮਣੇ ਚੁਣੌਤੀ ਸੀ ਕਿ ਉਹ ਇਸ ਨੂੰ ਕਿਵੇਂ ਸੰਭਾਲਦੇ ਹਨ। ਦਾਦਾ ਦੇ ਕੋਲ ਜੂਨੀਅਰ ਖਿਡਾਰੀਆਂ ਦੀ ਟੀਮ ਸੀ ਤੇ ਉਨ੍ਹਾਂ ਨੇ ਉਸਦਾ ਸਾਥ ਦਿੱਤਾ। ਉਹ ਆਪਣੇ ਖਿਡਾਰੀਆਂ ਦਾ ਸਾਥ ਦੇਣ ਦੇ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਨੇਹਰਾ ਨੇ ਹਾਲ ਹੀ 'ਚ ਵਿਰਾਟ ਕੋਹਲੀ ਦੇ ਵਾਰੇ 'ਚ ਕਿਹਾ ਕਿ ਉਹ ਕਪਤਾਨ ਦੇ ਰੂਪ 'ਚ ਅਜੇ ਅੱਗੇ ਵੱਧ ਰਹੇ ਹਨ। ਨੇਹਰਾ ਨੇ ਨਾਲ ਹੀ ਇਹ ਵੀ ਦੱਸਿਆ ਕਿ ਕੋਹਲੀ ਕਈ ਵਾਰ ਮੈਦਾਨ 'ਤੇ ਫੈਸਲਾ ਲੈਂਦੇ ਹੋਏ ਜ਼ਲਦਬਾਜ਼ੀ ਕਰ ਲੈਂਦੇ ਹਨ।

Gurdeep Singh

This news is Content Editor Gurdeep Singh