ਇਸ ਖਾਸ ਨੰਬਰ ਦੀ ਵਜ੍ਹਾ ਨਾਲ ਕਿਸਮਤ ਦੇ ਧਨੀ ਬਣੇ ਧੋਨੀ

05/15/2020 7:17:14 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ 2 ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਲਈ 7 ਸਿਰਫ ਇਕ ਨੰਬਰ ਨਹੀਂ ਬਲਕਿ ਬਹੁਤ ਖਾਸ ਹੈ। ਇਹ ਕਾਰਨ ਹੈ ਕਿ ਉਸਦੀ ਜਰਸੀ ਨੂੰ ਲੈ ਕੇ ਕਾਰ ਤੱਕ ਤੇ ਹੋਰ ਮਾਮਲਿਆਂ 'ਚ ਇਸ ਨੰਬਰ ਦੀ ਵੱਡੀ ਅਹਿਮੀਅਤ ਹੈ। ਆਓ ਜਾਣਦੇ ਹਾਂ ਧੋਨੀ ਤੇ ਨੰਬਰ 7 ਨਾਲ ਜੁੜੇ ਕੁਝ ਕਿੱਸੇ-


ਧੋਨੀ ਦਾ ਜਨਮਦਿਨ ਦੀ ਤਾਰੀਖ 'ਚ ਦੋ-ਦੋ 7 ਆਉਂਦੇ ਹਨ, ਜਿਸ 'ਚ ਇਕ ਤਾਰੀਖ ਤੇ ਦੂਜਾ ਮਹੀਨਾ ਹੈ। ਅਜਿਹੇ 'ਚ 7 ਨਵੰਬਰ ਮਾਹੀ ਦੇ ਲਈ ਖਾਸ ਹੋਣਾ ਤਾਂ ਬਣਦਾ ਹੀ ਹੈ। ਇਸ ਕਾਰਨ ਉਹ 7 ਨੂੰ ਆਪਣਾ ਲੱਕੀ ਨੰਬਰ ਵੀ ਮੰਨਦੇ ਹਨ ਤੇ ਇਹੀ ਕਾਰਨ ਹੈ ਕਿ ਇਸ ਖਿਡਾਰੀ ਨੂੰ 7 ਦਾ ਸਿਕੰਦਰ ਵੀ ਕਿਹਾ ਜਾਂਦਾ ਹੈ।


ਜਰਸੀ ਤੋਂ ਇਲਾਵਾ ਧੋਨੀ ਦੇ ਦਸਤਾਨਿਆਂ 'ਤੇ ਵੀ 7 ਨੰਬਰ ਲਿਖਿਆ ਹੁੰਦਾ ਹੈ ਤੇ ਉਹ ਆਪਣੇ ਲਈ ਖਾਸਤੌਰ 'ਤੇ ਨੰਬਰ 7 ਵਾਲੇ ਦਸਤਾਨੇ ਬਣਾਉਂਦੇ ਹਨ।


ਸਾਲ 2007 'ਚ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ 'ਚ ਖੇਡੇ ਗਏ ਪਹਿਲੇ ਟੀ-20 ਵਿਸ਼ਵ ਕੱਪ 'ਚ ਜਿੱਤ ਹਾਸਲ ਕੀਤੀ ਸੀ। ਇਸ ਪੂਰੇ ਟੂਰਨਾਮੈਂਟ 'ਚ ਆਪਣੀ ਚਤੁਰਾਈ, ਚਾਲਾਕੀ ਤੇ ਵੱਖਰੇ ਫੈਸਲਿਆਂ ਦੇ ਦਮ 'ਤੇ ਧੋਨੀ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ ਦਾ ਪਹਿਲਾ ਚੈਂਪੀਅਨ ਬਣਾ ਦਿੱਤਾ। ਪਾਕਿਸਤਾਨ ਵਿਰੁੱਧ ਵਨ ਡੇ ਕ੍ਰਿਕਟ 'ਚ ਧੋਨੀ ਨੇ 7 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ ਤੇ ਇਹ ਕਮਾਲ ਕਰਨ ਵਾਲੇ ਭਾਰਤੀ ਟੀਮ ਦੇ 7ਵੇਂ ਖਿਡਾਰੀ ਵੀ ਸਨ। ਇਸ ਮੈਚ 'ਚ ਧੋਨੀ ਨੇ 7ਵੇਂ ਹੀ ਵਿਕਟ ਦੇ ਲਈ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ ਸੀ।


ਉਹ ਆਪਣੀ ਹਰ ਨਵੀਂ ਗੱਡੀ ਤੇ ਬਾਈਕ ਖਰੀਦਦੇ ਸਮੇਂ ਪੂਰੀ ਕੋਸ਼ਿਸ਼ ਕਰਦੇ ਹਨ ਕਿ ਰਜਿਸਟਰੇਸ਼ਨ 'ਚ ਨੰਬਰ 7 ਹੀ ਮਿਲੇ। ਜਦੋਂ ਉਨ੍ਹਾਂ ਨੇ ਵਿਦੇਸ਼ ਤੋਂ ਹਮਰ ਐੱਚ-2 ਮੰਗਵਾਈ ਸੀ ਤਾਂ ਉਨ੍ਹਾਂ ਨੇ ਉਸਦਾ ਨੰਬਰ ਖਾਸ ਤੌਰ 'ਤੇ 7781 ਲਿਆ ਸੀ। ਕਿਉਂਕਿ ਇਹ ਉਸਦੇ ਜਨਮਦਿਨ ਦੀ ਤਾਰੀਖ (7 ਜੁਲਾਈ 1981) ਹੈ।


ਧੋਨੀ ਦਾ ਵਿਆਹ ਚੁਪਚਾਪ ਦੀ ਤਰ੍ਹਾਂ ਹੋਇਆ ਸੀ। ਇਕ ਪਾਸੇ ਟੀਮ ਵਿਦੇਸ਼ੀ ਦੌਰੇ 'ਤੇ ਜਾਣ ਦੇ ਲਈ ਤਿਆਰ ਸੀ ਤਾਂ ਦੂਜੇ ਪਾਸੇ ਧੋਨੀ ਨੇ ਸਾਕਸ਼ੀ ਦੇ ਨਾਲ ਮੰਗਣੀ ਕੀਤੀ ਸੀ ਤੇ ਇਸ ਦੇ ਠੀਕ ਅਗਲੇ ਦਿਨ ਉਸਦੀ ਵਿਆਹ ਦੀ ਖਬਰ ਵੀ ਆ ਗਈ। ਧੋਨੀ ਦੇ ਵਿਆਹ ਦੀ ਖਾਸ ਗੱਲ ਇਹ ਸੀ ਕਿ ਧੋਨੀ ਨੇ ਬੇਸ਼ੱਕ ਜਲਦਬਾਜ਼ੀ 'ਚ ਇਹ ਵਿਆਹ ਕੀਤਾ ਪਰ ਮਹੀਨਾ 7ਵਾਂ ਹੀ ਚੁਣਿਆ। ਧੋਨੀ ਤੇ ਸਾਕਸ਼ੀ ਦਾ ਵਿਆਹ 4 ਜੁਲਾਈ 2010 ਨੂੰ ਹੋਇਆ ਸੀ।


ਧੋਨੀ ਨੇ ਆਪਣੇ ਲੱਕੀ ਨੰਬਰ 7 ਦੇ ਨਾਂ ਤੋਂ ਫਿੱਟਨੈਸ ਤੇ ਐਕਟਿਵ ਲਾਈਫਸਟਾਈਲ ਬ੍ਰਾਂਡ ਵੀ ਬਣਾ ਰੱਖਿਆ ਹੈ ਤੇ ਉਨ੍ਹਾਂ ਨੇ ਭਾਰਤ ਦੇ ਹਰ ਵੱਡੇ ਸ਼ਹਿਰ 'ਚ ਇਸ ਬ੍ਰਾਂਡ ਦੇ ਸਟੋਰ ਖੋਲ੍ਹੇ ਹਨ।

Gurdeep Singh

This news is Content Editor Gurdeep Singh