ਪਤਨੀ ਨਾਲ ਸਲਮਾਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਧੋਨੀ

04/12/2016 12:49:06 PM

ਮੁੰਬਈ— ਟੀਮ ਇੰਡੀਆ ਦੇ ਕੈਪਟਨ ਕੂਲ ਧੋਨੀ ਪਤਨੀ ਸਾਕਸ਼ੀ ਦੇ ਨਾਲ ਸਲਮਾਨ ਖਾਨ ਦੇ ਘਰ ਪਹੁੰਚੇ। ਧੋਨੀ ਦੇ ਨਾਲ ਇਸ ਦੌਰਾਨ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਐੱਨ.ਸੀ.ਪੀ. ਨੇਤਾ ਪ੍ਰਫੁਲ ਪਟੇਲ ਦੀ ਬੇਟੀ ਪੂਰਣਾ ਪਟੇਲ ਵੀ ਸੀ। ਧੋਨੀ ਸਲਮਾਨ ਨੂੰ ਮਿਲਣ ਲਈ ਜਿਵੇਂ ਹੀ ਉਨ੍ਹਾਂ ਦੇ ਗੈਲੈਕਸੀ ਅਪਾਰਟਮੈਂਟ ਪਹੁੰਚੇ, ਸਲਮਾਨ ਬਾਹਰ ਆਏ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਸਾਰੇ ਅੰਦਰ ਚਲੇ ਗਏ। ਹਾਲਾਂਕਿ ਧੋਨੀ ਦੇ ਸਲਮਾਨ ਦੇ ਘਰ ਅਚਾਨਕ ਪਹੁੰਚਣ ਦੇ ਪਿੱਛੇ ਮਕਸਦ ਸਾਫ ਨਹੀਂ ਹੋ ਸਕਿਆ ਹੈ।