ਧੋਨੀ ਦੀ ਪਤਨੀ ਸਾਕਸ਼ੀ ਨੇ ਖਾਸ ਅੰਦਾਜ਼ ''ਚ ਕੀਤਾ ਕੋਰੋਨਾ ਯੋਧਿਆਂ ਨੂੰ ਕੀਤਾ ਸਲਾਮ

04/23/2020 12:58:06 AM

ਨਵੀਂ ਦਿੱਲੀ— ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪੂਰੀ ਦੁਨੀਆ 'ਚ ਹਾਹਾਕਾਰ ਮਚਿਆ ਹੋਇਆ ਹੈ। ਇਸ ਸਮੇਂ ਲਗਭਗ ਪੂਰੀ ਦੁਨੀਆ ਲਾਕਡਾਊਨ ਦੀ ਸਥਿਤੀ 'ਚੋਂ ਗੁਜਰ ਰਹੀ ਹੈ। ਲੋਕ ਆਪਣੇ ਘਰਾਂ 'ਚ ਬੈਠਣ ਨੂੰ ਮਜ਼ਬੂਹਨ। ਅਜਿਹਾ ਲੱਗ ਰਿਹਾ ਹੈ ਪੂਰੀ ਦੁਨੀਆ ਰੁੱਕ ਗਈ ਹੋਵੇ। ਇਸ ਵਿਚਾਲੇ ਫਰੰਟ ਫੁੱਟ 'ਤੇ ਆ ਕੇ ਕੁਝ ਲੋਕ ਕੋਰੋਨਾ ਵਾਇਰਸ ਵਿਰੁੱਧ ਜੰਗ ਵੀ ਲੜ ਰਹੇ ਹਨ। ਇਨ੍ਹਾਂ 'ਚ ਮੈਡੀਕਲ ਸਟਾਫ, ਮੀਡੀਆ, ਪੁਲਸ, ਫੌਜ, ਸਫਾਈ ਕਰਮਚਾਰੀ ਤੇ ਜ਼ਰੂਰੀ ਚੀਜ਼ਾਂ ਲੋਕਾਂ ਤਕ ਪਹੁੰਚਾਉਣ ਵਾਲੇ ਲੋਕ ਸ਼ਾਮਲ ਹਨ। ਪੂਰੀ ਦੁਨੀਆ 'ਚ ਹਰ ਕੋਈ ਆਪਣੀ ਤਰ੍ਹਾਂ ਨਾਲ ਇਨ੍ਹਾਂ ਕੋਰੋਨਾ ਯੋਧਿਆਂ ਨੂੰ ਸਲਾਮ ਕਰ ਰਹੇ ਹਾਂ। ਇਸ ਦੌਰਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਵੀ ਆਪਣੇ ਅੰਦਾਜ਼ 'ਚ ਉਨ੍ਹਾਂ ਨੂੰ ਸਲਾਮ ਕੀਤਾ ਹੈ।

 
 
 
 
 
View this post on Instagram
 
 
 
 
 
 
 
 
 

#आशावादी ! 🙏🏻

A post shared by Sakshi Singh Dhoni (@sakshisingh_r) on Apr 22, 2020 at 5:25am PDT


ਸਾਕਸ਼ੀ ਧੋਨੀ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਨ੍ਹਾਂ ਕੋਰੋਨਾ ਯੋਧਿਆਂ ਦੇ ਲਈ ਇਕ ਖਾਸ ਸੰਦੇਸ਼ ਲਿਖਿਆ ਹੈ। ਉਨ੍ਹਾਂ ਨੇ ਹਿੰਦੀ 'ਚ ਇਕ ਲੰਬੀ-ਚੌੜੀ ਕਵਿਤਾ ਸ਼ੇਅਰ ਕੀਤੀ। ਇਸ ਕਵਿਤਾ 'ਚ ਸਾਕਸ਼ੀ ਨੇ ਜੀ ਦਾ ਜੰਜਾਲ ਬਣ ਚੁੱਕੇ ਕੋਰੋਨਾ ਵਾਇਰਸ ਨੂੰ ਖੂਬ ਕੋਸਿਆ ਹੈ ਤੇ ਉਸਦੀ ਬੁਰਾਈ ਕੀਤੀ। ਉਨ੍ਹਾਂ ਨੇ ਕੋਵਿਡ-19 ਨੂੰ ਦਾਨਵ ਵੀ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾਕਟਰ, ਪੁਲਸ ਕਰਮਚਾਰੀਆਂ, ਲੋਕ ਸੇਵਾ ਅਧਿਕਾਰੀ ਦੀ ਖੂਬ ਤਾਰੀਫ ਕੀਤੀ ਤੇ ਉਸਦੇ ਅੱਗੇ ਆਪਣਾ ਸ਼ੀਸ਼ (ਸਿਰ) ਝੁਕਾਇਆ। ਕਵਿਤਾ ਦੇ ਆਖਰ 'ਚ ਉਨ੍ਹਾਂ ਕਿਸਾਨਾਂ ਸਫਾਈ ਕਰਮਚਾਰੀਆਂ, ਕਿਰਾਨੇ ਦੀ ਦੁਕਾਨ ਵਾਲਿਆਂ, ਡਿਲੀਵਰੀ ਵਾਲਿਆਂ ਤੇ ਵਾਲੰਟੀਅਰ ਦਾ ਧੰਨਵਾਦ ਕਰਦੇ ਹੋਏ ਨਮਨ ਕੀਤਾ ਹੈ ਜੋ ਇਸ ਮੁਸੀਬਤ ਦੀ ਘੜੀ 'ਚ ਆਪਣੀ ਜਾਨ ਜੋਖਿਮ 'ਚ ਪਾ ਕੇ ਲੋਕਾਂ ਦੀ ਮਦਦ ਦੇ ਲਈ ਸਾਹਮਣੇ ਆਏ ਹਨ।

Gurdeep Singh

This news is Content Editor Gurdeep Singh