ਧੋਨੀ ਬਣੇ  IPL ਦੇ ਨੰਬਰ ਇਕ ਵਿਕਟਕੀਪਰ, ਕਾਰਤਿਕ ਨੂੰ ਛੱਡਿਆ ਪਿੱਛੇ

05/13/2019 4:11:01 AM

ਜਲੰਧਰ— ਆਈ. ਪੀ. ਐੱਲ.-12 ਦੇ ਫਾਈਨਲ ਮੁਕਾਬਲੇ 'ਚ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਧੋਨੀ ਹੁਣ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਿਕਟ ਸ਼ਿਕਾਰ ਕਰਨ ਵਾਲੇ ਵਿਕਟਕੀਪਰ ਬਣ ਗਏ ਹਨ। ਉਨ੍ਹਾਂ ਨੇ ਮੁੰਬਈ ਵਿਰੁੱਧ ਫਾਈਨਲ ਮੁਕਾਬਲੇ ਦੇ ਦੌਰਾਨ ਜਦੋਂ ਰੋਹਿਤ ਸ਼ਰਮਾ ਦਾ ਵਿਕਟ ਕੱਢਿਆ ਤਾਂ ਉਹ ਦਿਨੇਸ਼ ਕਾਰਤਿਕ ਦੇ 131 ਸ਼ਿਕਾਰ ਦੇ ਰਿਕਾਰਡ ਤੋਂ ਅੱਗੇ ਨਿਕਲ ਗਏ।


ਦੇਖੋਂ ਰਿਕਾਰਡ—
132 ਮਹਿੰਦਰ ਸਿੰਘ ਧੋਨੀ, ਚੇਨਈ ਸੁਪਰ ਕਿੰਗਜ਼
131 ਦਿਨੇਸ਼ ਕਾਰਤਿਕ, ਕੋਲਕਾਤਾ
90 ਰੋਬਿਨ ਉਥੱਪਾ, ਕੋਲਕਾਤਾ
82 ਪ੍ਰਥਿਵ ਪਟੇਲ, ਬੈਂਗਲੁਰੂ
75 ਨਮਨ ਓਝਾ, ਸਨਰਾਈਜ਼ਰਜ਼ ਹੈਦਰਾਬਾਦ


ਸੀਜ਼ਨ-12 'ਚ ਖੂਬ ਚੱਲਿਆ ਧੋਨੀ ਦਾ ਬੱਲਾ
ਧੋਨੀ ਦੇ ਆਈ. ਪੀ. ਐੱਲ.-12 ਸੀਜ਼ਨ ਬਹੁਤ ਸ਼ਾਨਦਾਰ ਰਿਹਾ ਹੈ। ਮੁੰਬਈ ਦੇ ਵਿਰੁੱਧ ਫਾਈਨਲ ਮੈਚ ਤੋਂ ਪਹਿਲਾਂ ਧੋਨੀ ਦੇ ਨਾਂ 15 ਮੈਚਾਂ 'ਚ 414 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਕੀਤਾ। ਖਾਸ ਗੱਲ ਇਹ ਸੀ ਕਿ ਧੋਨੀ ਨੇ ਇਨ੍ਹਾਂ ਦੋੜਾਂ ਦੇ ਲਈ ਪ੍ਰਤੀ ਪਾਰੀ 103.50 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਧੋਨੀ ਨੇ ਇਸ ਦੌਰਨ 22 ਚੌਕੇ ਤੇ 23 ਛੱਕੇ ਵੀ ਲਗਾਏ ਹਨ। ਧੋਨੀ ਨੇ ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੀ ਹਨ। ਉਸ ਦੇ ਨਾਂ ਹੁਣ ਤੱਕ 209 ਛੱਕੇ ਦਰਜ ਹਨ।

Gurdeep Singh

This news is Content Editor Gurdeep Singh