ਪਤਨੀ ਨਾਲ ਧਵਨ ਨੇ ਇੰਝ ਮਨਾਇਆ ਦਿੱਲੀ ਦੀ ਜਿੱਤ ਦਾ ਜਸ਼ਨ (ਵੀਡੀਓ)

04/16/2019 3:16:30 AM

ਹੈਦਰਾਬਾਦ— ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਆਈ. ਪੀ. ਐੱਲ. ਦੇ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 39 ਦੌੜਾਂ ਨਾਲ ਹਰਾਇਆ। ਇਹ ਦਿੱਲੀ ਦੀ ਇਸ ਆਈ. ਪੀ. ਐੱਲ. 'ਚ ਲਗਾਤਾਰ ਤੀਸਰੀ ਜਿੱਤ ਹੈ। ਟੀਮ ਦੇ ਪ੍ਰਦਰਸ਼ਨ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਖਿਡਾਰੀ ਇਸ ਤੋਂ ਬਹੁਤ ਖੁਸ਼ ਹਨ। ਦਿੱਲੀ ਦੇ ਖਿਡਾਰੀਆਂ ਨੇ ਇਸ ਜਿੱਤ ਦੀ ਖੁਸ਼ੀ ਮਨਾਈ। ਸ਼ਿਖਰ ਧਵਨ ਨੇ ਇਸ ਜਿੱਤ ਦਾ ਜਸ਼ਨ ਆਪਣੀ ਪਤਨੀ ਆਇਸ਼ਾ ਦੇ ਨਾਲ ਮਨਾਇਆ। ਦੋਵਾਂ ਨੇ ਹੋਟਲ ਦੇ ਡਾਂਸਿੰਗ ਏਰੀਆ 'ਚ ਪੰਗੜਾ ਪਾਇਆ। ਉਨ੍ਹਾਂ ਦੇ ਨਾਲ ਤੇਜ਼ ਗੇਂਦਬਾਜ਼ ਇਸ਼ਾਤ ਸ਼ਰਮਾ ਨੇ ਵੀ ਖੂਬ ਪੰਗੜਾ (ਡਾਂਸ) ਪਾਇਆ।


ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਸ ਨੇ ਹੈਦਰਾਬਾਦ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਹਰਾਇਆ ਤੇ ਇਸ ਸੀਜ਼ਨ 'ਚ ਲਗਾਤਾਰ ਤੀਸਰੀ ਜਿੱਤ ਹੈ। ਇਸ ਜਿੱਤ ਤੋਂ ਬਾਅਦ ਦਿੱਲੀ ਦੇ ਖਿਡਾਰੀਆਂ ਨੇ ਹੋਟਲ ਦੇ ਹੀ ਡਾਂਸਿੰਗ ਜੋਨ 'ਚ ਡੀ. ਜੇ. ਖੂਬ ਪੰਗੜਾ ਪਾਇਆ। ਇਸ ਡਾਂਸ (ਪੰਗੜਾ) ਨੂੰ ਦਿੱਲੀ ਕੈਪੀਟਲਸ ਦੇ ਆਫੀਸ਼ੀਅਲ ਟਵਿਟਰ ਅਕਾਊਂਟ ਪੇਜ਼ 'ਤੇ ਸ਼ੇਅਰ ਕੀਤਾ ਹੈ। ਟੀਮ ਵਲੋਂ 2 ਡਾਂਸ ਵਾਲੇ ਵੀਡੀਓ ਸ਼ੇਅਰ ਕੀਤੇ ਗਏ ਹਨ। ਇਕ ਵੀਡੀਓ 'ਚ ਸ਼ਿਖਰ ਧਵਨ ਆਪਣੀ ਪਤਨੀ ਆਇਸ਼ਾ ਦੇ ਨਾਲ ਡਾਂਸ ਕਰਦੇ ਦਿਖ ਰਹੇ ਹਨ। ਇਸ 'ਚ ਉਸ ਦੇ ਨਾਲ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਵੀ ਡਾਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸਾਫ ਨਜ਼ਰ ਆ ਰਿਹਾ ਤੇ ਧਵਨ ਤੇ ਆਇਸ਼ਾ ਇਸ ਜਿੱਤ ਦਾ ਖੂਬ ਜਸ਼ਨ ਮਨਾ ਰਹੇ ਹਨ।

Gurdeep Singh

This news is Content Editor Gurdeep Singh