ਵਾਲ ਨਹੀਂ ਰੱਖਣ ਦੇ ਸਵਾਲ ’ਤੇ ਧਵਨ ਦਾ ਮਜ਼ੇਦਾਰ ਜਵਾਬ, ਜਾਣੋਂ ਕਿਵੇਂ ਪਿਆ ‘ਗੱਬਰ’ ਨਾਂ

04/10/2020 4:26:26 PM

ਨਵੀਂ ਦਿੱਲੀ : ਕੋਵਿਡ 19 ਮਹਾਮਾਰੀ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। 200 ਤੋਂ ਜ਼ਿਆਦਾ ਦੇਸ਼ਾਂ ਵਿਚ ਲਾਕਡਾਊਨ ਹੈ। ਜ਼ਰੂਰੀ ਚੀਜ਼ਾਂ ਨੂੰ ਛੱਡ ਕੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਰੋਕ ਲੱਗੀ ਹੋਈ ਹੈ। ਖੇਡ ਦੀਆਂ ਸਾਰੀਆਂ ਪ੍ਰਤੀਯੋਗਿਤਾਵਾਂ ਜਾਂ ਤਾ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਫਿਰ ਟਾਲ ਦਿੱਤੀਆਂ ਗਈਆਂ ਹਨ। ਇਸੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਵਿਚ ਵੀ ਸ਼ੁਰੂ ਨਹੀਂ ਹੋ ਸਕੀ ਹੈ। ਇਸ ਨੂੰ 29 ਮਾਰਚ ਨੂੰ ਸ਼ੁਰੂ ਹੋਣਾ ਸੀ ਪਰ ਕੋਰੋਨਾ ਕਾਰਨ ਇਸ ਨੂੰ 15 ਅਪ੍ਰੈਲ ਤਕ ਟਾਲ ਦਿੱਤਾ ਗਿਆ ਸੀ। ਮੌਜੂਦਾ ਹਾਲਾਤ ਦੇਖਦਿਆਂ ਇਸ ਨੂੰ ਅੱਗੇ ਲਈ ਵੀ ਟਾਲਿਆ ਜਾ ਸਕਦਾ ਹੈ।

PunjabKesari

ਲਾਕਡਾਊਨ ਕਾਰਨ ਲੋਕ ਆਪਣੇ ਘਰਾਂ ਵਿਚ ਰਿਹਣ ਲਈ ਮਜਬੂਰ ਹਨ। ਉੱਥੇ ਹੀ ਕ੍ਰਿਕਟਰ ਵੀ ਆਪਣੇ ਫੈਂਸ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ ਨਾਲ ਹੀ ਉਨ੍ਹਾਂ ਦਾ ਮਨੋਰੰਜਨ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਇਸ ਵਿਚ ਯੁਜਵੇਂਦਰ ਚਾਹਲ ਅਤੇ ਸ਼ਿਖਰ ਧਵਨ ਦਾ ਨਾਂ ਵੀ ਸ਼ਾਮਲ ਹੈ। ਦੋਵੇਂ ਹੀ ਅਕਸਰ ਸੋਸ਼ਲ ਮੀਡੀਆ ’ਤੇ ਵੀਡੀਓ ਜਾਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਸ਼ਿਖਰ ਧਵਨ ਨੇ ਇਸ ਦੌਰਾਨ ਇੰਸਟਾਗ੍ਰਾਮ ’ਤੇ ਕੁਝ ਮਨੋਰੰਜਕ ਸਵਾਲ-ਜਵਾਬ ਪਾਏ।

View this post on Instagram

Always find a way to keep yourself and your loved ones strong physically and mentally because they learn and get inspired from what they see. This #WorldHealthDay I encourage you all to look after yourself and try to do any kind of fitness possible anywhere you are. 💪🏻 #StayHome #StayFit

A post shared by Shikhar Dhawan (@shikhardofficial) on

ਧਵਨ ਤੋਂ ਇਕ ਫੈਨ ਨੇ ਪੁੱਛਿਆ ਕਿ ਤੁਸੀਂ ਇੰਨੀ ਚੰਗੀ ਬੱਲੇਬਾਜ਼ੀ ਕਿਵੇਂ ਕਰ ਲੈਂਦੇ ਹੋ। ਇਸ ’ਤੇ ਧਵਨ ਨੇ ਜਵਾਬ ਦਿੱਤਾ ‘ਬੈਟ’ ਨਾਲ। ਇਕ ਨੇ ਉਸ ਤੋਂ ਫੇਵਰੇਟ ਮੂਵੀ ਪੁੱਛੀ। ਧਵਨ ਨੇ ਕਿਹਾ ਬਹੁਤ ਸਾਰੀਆਂ ਹਨ। ਇਹ ਸਕ੍ਰੀਨ ਛੋਟੀ ਪੈ ਜਾਵੇਗੀ। ਇਸ ਤੋਂ ਬਾਅਦ ਸਿਰ ’ਤੇ ਸਵਾਲ ਨਾ ਰੱਖਣ ਦੇ ਸਵਾਲ ’ਤੇ ਧਵਨ ਨੇ ਕਿਹਾ ਕਿਉਂਕਿ ਮੈਂ ਬਿਨਾ ਵਾਲਾਂ ਦੇ ਚੰਗਾ ਦਿਸਦਾ ਹਾਂ ਅਤੇ ਸ਼ੈਂਪੂ ਵੀ ਘੱਟ ਲੱਗਦਾ ਹੈ। ਇਸ ਤੋਂ ਇਲਾਵਾ ਧਵਨ ਨੇ ਬੇਟੇ ਜੋਰਾਵਰ ਨਾਲ ਘਰ ਵਿਚ ਹੀ ਰੇਸ ਲਾਉਣ ਦੀ ਵੀਡੀਓ ਵੀ ਪੋਸਟ ਕੀਤੀ। ਫੇਵਰੇਟ ਬੱਲੇਬਾਜ਼ੀ ਪਾਰਟਨਰ ਦੇ ਸਵਾਲ ’ਤੇ ਧਵਨ ਨੇ ਰੋਹਿਤ ਸ਼ਰਮਾ ਦਾ ਨਾਂ ਲਿਆ। ਫੇਵਰੇਟ ਐਕਟਰ ’ਤੇ ਧਵਨ ਨੇ ਕਿਹਾ, ‘‘ਅਕਸ਼ੇ ਕੁਮਾਰ, ਆਮਿਰ ਖਾਨ, ਸਲਮਾਨ ਖਾਨ, ਅਮਿਤਾਭ ਬੱਚਨ ਅਤੇ ਬਹੁਤ ਸਾਰੇ। ਆਪਣੇ ਮਜ਼ਾਕੀਆ ਅੰਦਾਜ਼ ਦੇ ਮੁਤਾਬਕ ਧਵਨ ਨੇ ਆਪਣੇ ਫੈਂਸ ਦੇ ਸਵਾਲਾਂ ’ਤੇ ਮਜ਼ੇਦਾਰ ਜਵਾਬ ਦਿੱਤੇ। 


Ranjit

Content Editor

Related News