ਉਲਾਨਬਾਟਰ ਟੂਰਨਾਮੈਂਟ ਦੇ ਫਾਈਨਲ ''ਚ ਪਹੁੰਚੇ ਦੇਵੇਂਦਰੋ ਤੇ ਅੰਕੁਸ਼

06/24/2017 7:01:14 PM

ਉਲਾਨਬਾਟਰ— ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਐਲ. ਦੇਵੇਂਦਰੋ ਸਿੰਘ ਅਤੇ ਨੌਜਵਾਨ ਮੁੱਕੇਬਾਜ਼ ਅੰਕੁਸ਼ ਦਹਿਆ ਨੇ ਸ਼ਨੀਵਾਰ ਨੂੰ ਸੈਮੀਫਾਈਨਲ ਮੁਕਾਬਲਾ ਜਿੱਤ ਕੇ ਉਲਾਨਬਟਾਰ ਕੱਪ ਟੂਰਨਾਮੈਂਟ ਦੇ ਆਪਣੇ-ਆਪਣੇ ਵਰਗਾਂ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਦੇਵੇਂਦਰੋ ਨੇ 52 ਕਿ.ਗ੍ਰਾ ਵਰਗ 'ਚ ਮੇਜ਼ਬਾਨ ਮੰਗੋਲੀਆ ਦੇ ਗੰਡੁਲਮ ਮੁਨਗੁਨ ਐਰਡੇਨ ਨੂੰ ਇਕਮੱਤ ਫੈਸਲੇ ਨਾਲ ਹਰਾ ਦਿੱਤਾ। ਅੰਕੁਸ਼ ਨੇ 60 ਕਿ.ਗ੍ਰਾ ਵਰਗ 'ਚ ਰੂਸ ਦੇ ਰਾਡਨਾ ਸਿਬਿਕੋਵ ਨੂੰ ਹਰਾਇਆ ਪਰ ਭਾਰਤ ਦੇ 3 ਬਾਕੀ ਮੁੱਕੇਬਾਜ਼ਾਂ ਦੇ ਸ਼ਾਮ ਕੁਮਾਰ ਨੂੰ 49 ਕਿ.ਗ੍ਰਾ, ਮੁਹੰਮਦ ਹੁਸਾਮੁਦੀਨ ਨੂੰ 55 ਕਿ.ਗ੍ਰਾ ਅਤੇ ਪ੍ਰਿੰਯਕਾ ਚੌਧਰੀ ਨੂੰ 60 ਕਿ.ਗ੍ਰਾ ਦੇ ਸੈਮੀਫਾਈਨਲ 'ਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਸੋਨ ਤਮਗਾ ਮੁਕਾਬਲੇ ਲਈ ਦੇਵੇਂਦਰੋ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਐਲਡਸ ਸੁਗੁਰੋ ਨਾਲ ਅਤੇ 19 ਸਾਲ ਅੰਕੁਸ਼ ਦਾ ਮੁਕਾਬਲਾ ਕੋਰੀਆ ਦੇ ਮੈਨ ਚੋਏ ਚੋਲ ਨਾਲ ਹੋਵੇਗਾ।