ਟਿਕਟ ਹੋਣ ਦੇ ਬਾਵਜੂਦ ਗੇਲ ਨੂੰ ਫਲਾਈਟ ''ਚ ਨਹੀਂ ਦਿੱਤਾ ਬੈਠਣ, ਯੂਨੀਵਰਸ ਬੌਸ ਨੇ ਕੱਢੀ ਗਾਲ

11/04/2019 6:10:06 PM

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਧਾਕੜ ਖਿਡਾਰੀ ਕ੍ਰਿਸ ਗੇਲ ਨੂੰ ਉਸ ਦੇ ਲੰਬੇ-ਲੰਬੇ ਸ਼ਾਟਸ ਅਤੇ ਉਸ ਦੇ ਮਜ਼ਾਕੀਆ ਅੰਦਾਜ਼ ਲਈ ਜਾਣਿਆ ਜਾਂਦਾ ਹੈ ਪਰ ਸੋਮਵਾਰ ਨੂੰ ਉਹ ਬੇਹੱਦ ਗੁੱਸੇ ਵਿਚ ਦਿਸੇ। ਗੁੱਸੇ ਦੀ ਵਜ੍ਹਾ ਐਮੀਰੇਟਸ ਏਅਰਲਾਈਨ ਰਹੀ ਜਿਸ ਨੇ ਕ੍ਰਿਸ ਗੇਲ ਦੇ ਨਾਲ ਕੁਝ ਅਜਿਹਾ ਕਰ ਦਿੱਤਾ ਜਿਸ ਦੀ ਉਸ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ। ਦਰਅਸਲ, ਕ੍ਰਿਸ ਗੇਲ ਦੇ ਕੋਲ ਐਮੀਰੇਟਸ ਏਅਰਲਾਈਨ ਦੀ ਟਿਕਟ ਸੀ ਪਰ ਇਸ ਦੇ ਬਾਵਜੂਦ ਉਹ ਉਸ ਫਲਾਈਟ ਵਿਚ ਸਫਰ ਨਹੀਂ ਕਰ ਸਕੇ।

ਇਸ ਤਰ੍ਹਾਂ ਕੱਢਿਆ ਗੁੱਸਾ

ਕ੍ਰਿਸ ਗੇਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਐਮੀਰੇਟਸ ਏਅਰਲਾਈਨ ਖਿਲਾਫ ਟਵੀਟ ਕਰਦਿਆਂ ਲਿਖਿਆ, ''ਐਮੀਰੇਟਸ ਏਅਰਲਾਈਨ ਇਹ ਬੇਹੱਦ ਬਦਕਿਸਮਤੀ ਹੈ। ਮੇਰੀ ਫਲਾਈਟ ਕਨਫਰਮ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਕੋਲ ਬੁਕਿੰਗ ਨਹੀਂ ਹੈ। ਇੰਨਾ ਹੀ ਨਹੀਂ ਐਮੀਰੇਟਸ ਏਅਰਲਾਈਨ ਨੇ ਮੈਨੂੰ ਇਕਾਨਮੀ ਕਲਾਸ ਦੀ ਸਫਰ ਕਰਨ ਲਈ ਕਿਹਾ ਜਦਕਿ ਮੇਰੇ ਕੋਲ ਬਿਜਨੈੱਸ ਕਲਾਸ ਦੀ ਟਿਕਟ ਹੈ। ਹੁਣ ਮੈਨੂੰ ਅਗਲੀ ਫਲਾਈਟ ਵਿਚ ਸਫਰ ਕਰਨਾ ਹੋਵੇਗਾ। ਖਰਾਬ ਤਜ਼ਰਬਾ।''

ਕ੍ਰਿਕਟ ਤੋਂ ਦੂਰ ਚੱਲ ਰਹੇ ਹਨ ਗੇਲ

ਦੱਸ ਦਈਏ ਕਿ ਗੇਲ ਹੁਣ 40 ਸਾਲ ਦੇ ਹੋ ਚੁੱਕੇ ਹਨ। ਉਸ ਦਾ ਕ੍ਰਿਕਟ ਕਰੀਅਰ ਖਤਮ ਹੋ ਚੁੱਕਾ ਹੈ। ਹਾਲਾਂਕਿ ਉਸ ਨੇ ਅਜੇ ਤੱਕ ਸੰਨਿਆਸ ਨਹੀਂ ਲਿਆ ਹੈ। ਗੇਲ ਨੇ ਹਾਲ ਹੀ 'ਚ ਇੰਗਲੈਂਡ ਵਿਚ ਹੋਣ ਵਾਲੀ ਦਿ ਹੰਡ੍ਰੇਡ ਟੂਰਨਾਮੈਂਟ ਲਈ ਡ੍ਰਾਫਟ ਵਿਚ ਆਪਣਾ ਨਾਂ ਦਿੱਤਾ ਸੀ ਪਰ ਉਸ ਨੂੰ ਕਿਸੇ ਫ੍ਰੈਂਚਾਈਜ਼ੀ ਨੇ ਨਹੀਂ ਖਰੀਦਿਆ। ਵੈਸਟਇੰਡੀਜ਼ ਦੀ ਟੀਮ ਨੇ ਵੀ ਕ੍ਰਿਸ ਗੇਲ ਨੂੰ ਅਫਗਾਨਿਸਤਾਨ ਖਿਲਾਫ ਸੀਰੀਜ਼ ਵਿਚ ਮੌਕਾ ਨਹੀਂ ਦਿੱਤਾ। ਮੰਨਿਆ ਜਾ ਰਿਹੈ ਕਿ ਹੁਣ ਗੇਲ ਦੇ ਕੌਮਾਂਤਰੀ ਅਤੇ ਟੀ-20 ਲੀਗਸ ਦੇ ਕਰੀਅਰ ਦਾ ਅੰਤ ਹੋ ਚੁੱਕਾ ਹੈ।