24 ਘੰਟਿਆਂ ਤੱਕ ਹਵਾਈ ਅੱਡੇ ''ਤੇ ਫਸਣ ਦੇ ਬਾਵਜੂਦ ਵੀ ਮਹਿਲਾ ਮੁੱਕੇਬਾਜ਼ਾਂ ਨੇ ਦਿਖਾਇਆ ਦਮ

01/17/2017 5:43:16 PM

ਨਵੀਂ ਦਿੱਲੀ— ਲਗਭਗ 24 ਘੰਟੇ ਤੱਕ ਹਵਾਈ ਅੱਡੇ ''ਤੇ ਫਸੀਆਂ ਰਹਿਣ ਅਤੇ ਪ੍ਰਤੀਯੋਗਿਤਾ ''ਚ ਵਧੇਰੇ ਸਮੇਂ ਆਪਣੇ ਸਾਮਾਨ ਤੋਂ ਬਿਨਾ ਖੇਡਣ ਦੇ ਬਾਵਜੂਦ ਵੀ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਸਰਬੀਆ ''ਚ ਨੇਸ਼ਨ ਕੱਪ ''ਚ ਆਪਣੀਆਂ ਮੁਕਾਬਲੇਬਾਜ਼ਾਂ ਦਾ ਚੰਗੀ ਤਰ੍ਹਾਂ ਨਾਲ ਸਾਹਮਣਾ ਕੀਤਾ ਅਤੇ ਅੱਧਾ ਦਰਜਨ ਤਮਗੇ ਜਿੱਤਣ ''ਚ ਸਫਲ ਰਹੀਆਂ। ਭਾਰਤ ਦੀ 10 ਮੈਂਬਰੀ ਟੀਮ ਅੱਜ ਸਵੇਰੇ ਆਪਣੇ ਦੇਸ਼ ਪਰਤੀ। ਭਾਰਤੀ ਟੀਮ ਕਜ਼ਾਖਸਤਾਨ ਅਤੇ ਰੂਸ ਦੇ ਬਾਅਦ ਪ੍ਰਤੀਯੋਗਿਤਾ ''ਚ ਤੀਜੇ ਸਥਾਨ ''ਤੇ ਰਹੀ ਸੀ।

ਹਰਿਆਣਾ ਦੀ ਕੁੜੀ ਨੀਰਜ (51 ਕਿਲੋਗ੍ਰਾਮ) ਨੇ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ''ਚ ਹੀ ਸੋਨ ਤਮਗਾ ਜਿੱਤਿਆ ਜਦਕਿ ਸਰਜੂਬਾਲਾ ਦੇਵੀ (48 ਕਿਲੋਗ੍ਰਾਮ), ਪ੍ਰਿਯੰਕਾ ਚੌਧਰੀ (60 ਕਿਲੋਗ੍ਰਾਮ), ਪੂਜਾ (69 ਕਿਲੋਗ੍ਰਾਮ) ਅਤੇ ਸੀਮਾ ਪੂਨੀਆ ਨੇ ਚਾਂਦੀ ਤਮਗੇ ਹਾਸਲ ਕੀਤੇ। ਕਵਿਤਾ ਗੋਇਤ ਨੂੰ ਕਾਂਸੀ ਤਮਗਾ ਮਿਲਿਆ। ਭਾਰਤੀ ਟੀਮ ਪ੍ਰਤੀਯੋਗਿਤਾ ਸ਼ੁਰੂ ਹੋਣ ਤੋਂ ਇਕ ਰਾਤ ਪਹਿਲਾਂ ਹੀ ਬਰਬਾਸ ਪਹੁੰਚੀ ਸੀ। ਉਨ੍ਹਾਂ ਦੀ ਯਾਤਰਾ ਕਾਫੀ ਥਕਾਉਣ ਵਾਲੀ ਸੀ ਅਤੇ ਯੂਰਪ ''ਚ ਬਰਫੀਲੇ ਤੂਫਾਨ ਨਾਲ ਉਡਾਣ ਰੱਦ ਹੋਣ ਦੇ ਕਾਰਨ ਉਨ੍ਹਾਂ ਦੇ ਪ੍ਰਤੀਯੋਗਿਤਾ ਵਾਲੇ ਸਥਾਨ ''ਚ ਪਹੁੰਚਣ ''ਚ ਲਗਭਗ 24 ਘੰਟਿਆਂ ਦਾ ਸਮਾਂ ਲੱਗਾ। ਦੋ ਦਹਾਕੇ ਤੱਕ ਪੁਰਸ਼ ਟੀਮ ਦੇ ਕੋਚ ਰਹਿਣ ਦੇ ਬਾਅਦ ਹੁਣ ਮਹਿਲਾ ਟੀਮ ਦੀ ਜ਼ਿੰਮੇਵਾਰੀ ਸੰਭਾਲ ਰਹੇ ਕੋਚ ਗੁਰਬਖ਼ਸ਼ ਸੰਧੂ ਨੇ ਕਿਹਾ ਕਿ ਤੁਰਿਕਸ ਏਅਰਲਾਈਨਜ਼ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਅਸੀਂ ਹਵਾਈ ਅੱਡੇ ''ਤੇ ਫਸੇ ਰਹੇ ਜਿੱਥੇ ਕਈ ਲੋਕਾਂ ਦੇ ਇਕੱਠਾ ਹੋਣ ਨਾਲ ਹਫੜਾ-ਦਫੜੀ ਦੀ ਸਥਿਤੀ ਬਣ ਗਈ ਸੀ।

ਉਨ੍ਹਾਂ ਕਿਹਾ ਕਿ ਮਹਾਸੰਘ ਨੇ ਸਾਡੇ ਲਈ ਛੇਤੀ ਤੋਂ ਛੇਤੀ ਦੂਜੀ ਉਡਾਣ ਦੀ ਵਿਵਸਥਾ ਕੀਤੀ ਪਰ ਬਰਬਾਸ ਪਹੁੰਚਣ ਦੇ ਬਾਅਦ ਸਾਨੂੰ ਪਤਾ ਲੱਗਾ ਕਿ ਸਾਡਾ ਸਾਮਾਨ ਨਹੀਂ ਪਹੁੰਚਿਆ ਹੈ। ਚੰਗੀ ਗੱਲ ਇਹ ਰਹੀ ਕਿ ਕੁੜੀਆਂ ਨੇ ਆਪਣੇ ਫਾਈਟਿੰਗ ਗੀਅਰ ਅਤੇ ਗਮਸ਼ੀਲਡਸ ਨਾਲ ਰੱਖੇ ਹੋਏ ਸਨ ਪਰ ਉਨ੍ਹਾਂ ਦੀ ਚਿਕਿਤਸਾ ਸਬੰਧੀ ਕਿਤਾਬ ਸਾਮਾਨ ਦੇ ਨਾਲ ਸੀ। ਸੰਧੂ ਨੇ ਕਿਹਾ ਕਿ ਆਯੋਜਕਾਂ ਨੇ ਬੇਹੱਦ ਸਹਿਯੋਗੀ ਰਵੱਈਆ ਅਪਣਾਇਆ। ਸੁਪਰਵਾਈਜ਼ਰ ਨੇ ਸਾਨੂੰ ਚਿਕਿਤਸਾ ਕਿਤਾਬ ਦੇ ਬਿਨਾ ਹੀ ਖੇਡਣ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਅਸੀਂ ਮੁਸ਼ਕਲ ਹਾਲਾਤਾਂ ''ਚ ਉੱਥੇ ਪਹੁੰਚੇ ਸੀ। ਖਿਡਾਰਨਾਂ ਨੇ ਆਰਾਮ ਨਹੀਂ ਕੀਤਾ ਅਤੇ ਫਿਰ ਇਸ ਤੋਂ ਬਾਅਦ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਕੇ ਦੇਸ਼ ਲਈ ਤਮਗੇ ਜਿੱਤੇ।