ਡਿਪ੍ਰੈਸ਼ਨ ਦਾ ਸ਼ਿਕਾਰ ਹੋਇਆ ਇਹ ਕ੍ਰਿਕਟਰ ਕਰਨਾ ਚਾਹੁੰਦਾ ਸੀ ਆਤਮ ਹੱਤਿਆ, ਸੁਣਾਈ ਹੱਡ ਬੀਤੀ

04/23/2020 2:33:36 PM

ਨਵੀਂ ਦਿੱਲੀ : ਕ੍ਰਿਕਟ ਦੀ ਦੁਨੀਆ ਵਿਚ ਬੀਤੇ ਦਿਨੀਂ ਜਿਸ ਸ਼ਬਦ ਦੀ ਸਭ ਤੋਂ ਵੱਧ ਚਰਚਾ ਰਹੀ ਉਹ ਹੈ ਮੈਂਟਲ ਹੈਲਥ। ਹਾਲ ਹੀ 'ਚ ਆਸਟਰੇਲੀਆਈ ਬੱਲੇਬਾਜ਼ ਗਲੈਨ ਮੈਕਸਵੈਲ ਨੇ ਕੌਮਾਂਤਰੀ ਕ੍ਰਿਕਟ ਤੋਂ ਦੂਰੀ ਬਣਾ ਲਈ ਸੀ। ਇਸ ਦੀ ਵਜ੍ਹਾ ਮਾਨਸਿਕ ਤੌਰ 'ਤੇ ਕਮਜ਼ੋਰੀ ਹੋਣਾ ਦੱਸੀ ਜਾ ਰਹੀ ਸੀ। ਹੁਣ ਇਕ ਹੋਰ ਆਲਰਾਊਂਡਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸਾਲ 2017 ਵਿਚ ਉਹ ਵੀ ਡਿਪ੍ਰੈਸ਼ਨ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਇਸ ਤੋਂ ਬਚਣ ਲਈ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਤਕ ਕੀਤੀ ਸੀ। ਇਹ ਕ੍ਰਿਕਟਰ ਹੋਰ ਕੋਈ ਨਹੀਂ ਆਸਟਰੇਲੀਆ ਟੀਮ ਦਾ ਹੀ ਆਲਰਾਊਂਡਰ ਹੈਨਰਿਕ ਹੈਰਕੇਨਸ ਹੈ।

PunjabKesari

33 ਸਾਲਾ ਹੈਨਰਿਕ ਨੇ ਦੱਸਿਆ ਕਿ ਸ਼ੈਫੀਲਡ ਸ਼ੀਲਡ ਦੇ ਇਕ ਮੈਚ ਵਿਚ ਮੈਂ ਟਾਸ ਜਿੱਤ ਕੇ ਪਹਿਲਂ ਗੇਂਦਬਾਜ਼ੀ ਲਈ। ਉਮੀਦ ਸੀ ਕਿ ਪਿਚ ਤੋਂ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਪਰ ਅਜਿਹਾ ਨਹੀਂ ਹੋਇਆ। ਤਸਮਾਨੀਆ ਨੇ ਤਦ 450 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨੀ। ਪਹਿਲੀ ਪਾਰੀ ਵਿਚ ਸਾਡੀ ਟੀਮ ਦੀਆਂ 5 ਵਿਕਟਾਂ 90 ਦੌੜਾਂ 'ਤੇ ਡਿੱਗ ਗਈਆਂ। ਮੈਂ ਵੀ ਇਸ ਪਾਰੀ ਵਿਚ 20 ਦੌੜਾਂ ਹੀ ਬਣਾ ਸਕਿਆ। ਦੂਜੇ ਦਿਨ ਦੀ ਖੇਡ ਤੋਂ ਬਾਅਦ ਮੈਂ ਘਰ ਪਰਤ ਰਿਹਾ ਸੀ। ਮੈਂ ਬੇਹੱਦ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਕਿਸੇ ਖੰਬੇ ਨਾਲ ਕਾਰ ਮਾਰ ਦੇਵਾਂ।

ਉਸ  ਨੇ ਦੱਸਿਆ ਕਿ ਮੈਂ ਕਾਫੀ ਪਰੇਸ਼ਾਨ ਸੀ ਤੇ ਜਿਵੇਂ ਹੀ ਆਤਮ ਹੱਤਿਆ ਦਾ ਵਿਚਾਰ ਮੇਰੇ ਮੰਨ ਵਿਚ ਆਇਆ, ਮੈਨੂੰ ਮੇਰੇ ਕਰੀਬੀ ਲੋਕ ਯਾਦ ਆਉਣ ਲੱਗੇ। ਮੈਂ ਖੁਦ ਨੂੰ ਕਿਹਾ ਕਿ ਜੇਕਰ ਮੈਂ ਕਾਰ ਖੰਭੇ ਵਿਚ ਮਾਰ ਦਿੰਦਾ ਤਾਂ ਕੀ ਹੁੰਦਾ। ਇਸ ਦੇ ਨਤੀਜੇ ਕੀ ਹੁੰਦੇ। ਮੈਂ ਅਜਿਹਾ ਨਹੀਂ ਕਰ ਸਕਦਾ। ਇਹ ਮੇਰੇ ਪਰਿਵਾਰ ਦੇ ਨਾਲ ਚੰਗਾ ਨਹੀਂ ਹੋਵੇਗਾ। ਇਸ ਵਜ੍ਹਾਂ ਤੋਂ ਮੈਂ ਆਪਣਾ ਇਰਾਦਾ ਬਦਲ ਦਿੱਤਾ। ਮੈਂ ਲਗਾਤਾਰ ਰੋ ਰਿਹਾ ਸੀ ਅਤੇ ਮੇਰਾ ਸਰੀਰ ਵੀ ਕੰਬ ਰਿਹਾ ਸੀ।


Ranjit

Content Editor

Related News