ਹਾਕੀ ਖਿਡਾਰੀਆਂ ਨੇ ਕੀਤੀ ਮੰਗ, ਓਲੰਪਿਕ ਦੀਆਂ ਤਿਆਰੀਆਂ ਲਈ ਦੱਸਿਆ ਜ਼ਰੂਰੀ

05/15/2020 1:02:14 PM

ਨਵੀਂ ਦਿੱਲੀ : ਭਾਰਤੀ ਹਾਕੀ ਖਿਡਾਰੀਆਂ ਦੇ ਲਈ ਟ੍ਰੇਨਿੰਗ ਨਹੀਂ ਹੋਣਾ ਯਕੀਨੀ ਤੌਰ 'ਤੇ ਚਿੰਤਾ ਦਾ ਵਿਸ਼ਾ ਹੈ ਪਰ ਉਨ੍ਹਾਂ ਨੂੰ ਘਰ ਦੀ ਕਮੀ ਮਹਿਸੂਸ ਹੋ ਰਹੀ ਹੈ ਅਤੇ ਇਹ ਗੱਲ ਉਨ੍ਹਾਂ ਨੇ ਵੀਰਵਾਰ ਨੂੰ ਖੇਡ ਮੰਤਰੀ ਕਿਰੇਨ ਰਿਜਿਜੂ ਨੂੰ ਆਨਲਾਈਨ ਗੱਲਬਾਤ ਦੱਸੀ ਜਦਕਿ ਸੀਮਤ ਅਭਿਆਸ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ। ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਮੰਤਰੀ ਨੂੰ ਦੱਸਿਆ ਕਿ ਅਗਲੇ ਸਾਲ ਓਲੰਪਿਕ ਦੀਆਂ ਤਿਆਰੀਆਂ ਦੇ ਤਹਿਤ ਜਲਦੀ ਤੋਂ ਜਲਦੀ ਛੋਟੇ-ਛੋਟੇ ਸਮੂਹ ਵਿਚ ਮੈਦਾਨੀ ਟ੍ਰੇਨਿੰਗ ਕਰਨ ਨਾਲ ਉਹ ਚੋਟੀ ਦੇਸ਼ਾਂ ਵਿਚ ਦਬਦਬਾ ਬਣਾ ਸਕਦੇ ਹਨ। 

ਇਕ ਸੂਤਰ ਨੇ ਦੱਸਿਆ, ''ਖਿਡਾਰੀਆਂ ਨੇ ਕਿਹਾ ਕਿ ਉਹ ਘਰ ਦੀ ਕਮੀ ਮਹਿਸੂਸ ਕਰ ਰਹੇ ਹਨ ਪਰ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਉਹ ਇੱਥੇ ਸੁਰੱਖਿਅਤ ਹਨ। ਉਹ ਬੇਕਾਰ ਦੇ ਵਿਚਾਰਾਂ ਨੂੰ ਹਟਾਉਣ ਲਈ ਟ੍ਰੇਨਿੰਗ ਸ਼ੁਰੂ ਕਰਨਾ ਚਾਹੁੰਦੇ ਹਨ। ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੇ ਸ਼ੁਰੂ ਤੋਂ ਹੀ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ ਕੇਂਦਰ ਵਿਚ ਹਨ। ਖੇਡ ਮੰਤਰੀ ਨੇ 34 ਪੁਰਸ਼ ਅਤੇ 24 ਮਹਿਲਾ ਖਿਡਾਰੀਆਂ ਦੀ ਬੈਠਕ ਵਿਚ ਫੀਡਬੈਕ ਲਿਆ। ਇਸ ਤੋਂ ਇਲਾਵਾ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੇ ਮੁੱਖ ਕੋਚ ਗ੍ਰਾਹਮ ਰੀਡ ਅਤੇ ਸ਼ੁਆਰਡ ਮਰਈਨ ਅਤੇ ਹਾਈ ਪਰਫਾਰਮੈਂਸ ਨਿਰਦੇਸ਼ਕ ਡੇਵਿਡ ਜਾਨ ਵੀ ਮੌਜੂਦ ਸੀ।

Ranjit

This news is Content Editor Ranjit