20 ਅਕਤੂਬਰ ਨੂੰ ਹੋਵੇਗੀ ਦਿੱਲੀ ਹਾਫ ਮੈਰਾਥਨ, 35 ਹਜ਼ਾਰ ਦੌੜਾਕ ਹਿੱਸਾ ਲੈਣਗੇ

08/08/2019 11:31:55 AM

ਨਵੀਂ ਦਿੱਲੀ— ਦੁਨੀਆ ਦੀ ਸਭ ਤੋਂ ਵੱਕਾਰੀ ਏਅਰਟੈੱਲ ਦਿੱਲੀ ਹਾਫ ਮੈਰਾਥਨ ਦਾ ਆਯੋਜਨ 20 ਅਕਤੂਬਰ ਨੂੰ ਹੋਵੇਗਾ। ਇਸ ਵਿਚ ਇਸ ਸਾਲ 5 ਵਰਗਾਂ ਵਿਚ 35 ਹਜ਼ਾਰ ਦੇ ਲਗਭਗ ਦੌੜਾਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਭਾਰਤ ਵਿਚ ਡਿਸਟੈਂਸ ਰਨਿੰਗ ਦੇ ਖੇਤਰ ਵਿਚ ਪਾਇਨੀਅਰ ਮੰਨੇ ਜਾਣ ਵਾਲੇ ਪ੍ਰੋਕੈਮ ਇੰਟਰਨੈਸ਼ਨਲ ਨੇ ਮੰਗਲਵਾਰ ਰਾਤ ਨੂੰ ਏਅਰਟੈੱਲ ਦਿੱਲੀ ਹਾਫ ਮੈਰਾਥਨ ਦੇ 15ਵੇਂ ਸੈਸ਼ਨ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਆਈ. ਏ. ਏ. ਐੱਫ. ਗੋਲਡ ਲੈਬਲ ਰੇਸ ਵਿਚ ਇਸ ਸਾਲ ਦੌੜਾਕ ਹਾਫ ਮੈਰਾਥਨ (21.097 ਕਿ. ਮੀ.), ਗ੍ਰੇਟ ਦਿੱਲੀ ਦੌੜ (5 ਕਿ. ਮੀ.), ਓਪਨ 10 ਦੇ, ਸੀਨੀਅਰ ਸਿਟੀਜ਼ਨ ਦੌੜ (3. 2 ਕਿ. ਮੀ.) ਅਤੇ ਚੈਂਪੀਅਨਸ ਵਿਦ ਡਿਸਏਬਿਲਿਟੀ (3.2 ਕਿ. ਮੀ.) ਵਿਚ ਹਿੱਸਾ ਲੈਂਦੇ ਦਿਸਣਗੇ।