ਦਿੱਲੀ ਸਰਕਾਰ ਨੇ ਦਰਸ਼ਕਾਂ ਦੇ ਬਿਨਾ ਸਟੇਡੀਅਮ ਤੇ ਸਪੋਰਟਸ ਕੰਪਲੈਕਸ ਖੋਲ੍ਹਣ ਦੀ ਦਿੱਤੀ ਇਜਾਜ਼ਤ

07/04/2021 7:56:32 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਰਾਜਧਾਨੀ ’ਚ ਸਟੇਡੀਅਮ ਤੇ ਸਪੋਰਟਸ ਕੰਪਲੈਕਸ ਨੂੰ ਦਰਸ਼ਕਾਂ ਦ ਬਿਨਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀ. ਡੀ. ਐੱਮ. ਏ.) ਨੇ ਐਤਵਾਰ ਨੂੰ ਜਾਰੀ ਹੁਕਮ ’ਚ ਇਹ ਗੱਲ ਕਹੀ। ਸਟੇਡੀਅਮ ਤੇ ਸਪੋਰਟਸ ਕੰਪਲੈਕਸ ਸੋਮਵਾਰ ਨੂੰ ਖੁਲ੍ਹਣਗੇ। ਡੀ. ਡੀ. ਐੱਮ. ਏ. ਨੇ ਆਪਣੇ ਹੁਕਮ ’ਚ ਕਿਹਾ ਕਿ ਸਟੇਡੀਅਮ ਤੇ ਸਪੋਰਟਸ ਕੰਪਲੈਕਸ ਖੋਲ੍ਹਦੇ ਸਮੇਂ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਸਰਕਾਰ ਵੱਲੋਂ ਕੋਵਿਡ-19 ਨਾਲ ਸਬੰਧਤ ਮਿਆਰ ਸੰਚਾਲਨ ਪ੍ਰਕਿਰਿਆ ਤੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਵੇ।

Tarsem Singh

This news is Content Editor Tarsem Singh