IPL 2020 DC vs RR : ਦਿੱਲੀ ਨੇ ਰਾਜਸਥਾਨ ਨੂੰ 13 ਦੌੜਾਂ ਨਾਲ ਹਰਾਇਆ

10/14/2020 11:14:41 PM

ਦੁਬਈ– ਓਪਨਰ ਬੱਲੇਬਾਜ਼ ਸ਼ਿਖਰ ਧਵਨ (57) ਅਤੇ ਕਪਤਾਨ ਸ਼੍ਰੇਅਸ ਅਈਅਰ (53) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਆਖਰੀ ਓਵਰਾਂ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੁਕਾਬਲੇ ’ਚ ਬੁੱਧਵਾਰ ਨੂੰ ਇਥੇ ਰਾਜਸਥਾਨ ਰਾਇਲਸ ਨੂੰ 13 ਦੌੜਾਂ ਨਾਲ ਹਰਾਇਆ। 


ਇਸ ਜਿੱਤ ਨਾਲ ਦਿੱਲੀ ਦੀ ਟੀਮ 8 ਮੈਚਾਂ ’ਚ 6 ਜਿੱਤਾਂ ਨਾਲ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਗਈ ਜਦਕਿ ਰਾਜਸਥਾਨ ਦੀ ਟੀਮ ਇੰਨੇ ਹੀ ਮੈਚਾਂ ’ਚ 3 ਜਿੱਤਾਂ ਅਤੇ 6 ਅੰਕਾਂ ਨਾਲ 7ਵੇਂ ਨੰਬਰ ’ਤੇ ਹੈ। ਦਿੱਲੀ ਕੈਪੀਟਲਸ ਨੇ ਧਵਨ ਅਤੇ ਅਈਅਰ ਵਿਚਾਲੇ ਤੀਜੀ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ 7 ਵਿਕਟਾਂ ’ਤੇ 161 ਦੌੜਾਂ ਬਣਾਉਣ ਤੋਂ ਬਾਅਦ ਰਾਜਸਥਾਨ ਨੂੰ 8 ਵਿਕਟਾਂ ’ਤੇ 148 ਦੌੜਾਂ ’ਤੇ ਰੋਕ ਲਿਆ। ਟੀਚੇ ਦਾ ਪਿੱਛਾ ਕਰਦੇ ਹੋਏ ਬੇਨ ਸਟੋਕਸ ਅਤੇ ਜੋਸ ਬਟਲਰ ਨੇ ਰਾਜਸਥਾਨ ਨੂੰ ਤੇਜ਼ ਸ਼ੁਰੂਆਤ ਦਿਵਾਈ। ਬਟਲਰ ਪਾਰੀ ਦੇ ਤੀਜੇ ਓਵਰ ’ਚ ਐਨਰਿਚ ਨੋਰਤਜੇ ਵਲੋਂ 155.4 ਕਿਲੋਮੀਟਰ ਦੀ ਰਫਤਾਰ ਨਾਲ ਸੁੱਟੀ ਗਈ ਗੇਂਦ ’ਤੇ ਬੋਲਡ ਆਊਟ ਹੋ ਗਿਆ। ਕਪਤਾਨ ਸਟੀਵ ਸਮਿਥ ਇਕ ਵਾਰ ਫਿਰ ਨਾਕਾਮ ਰਿਹਾ। ਇਸ ਦੌਰਾਨ ਅਈਅਰ ਦੇ ਮੋਢੇ ’ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਧਵਨ ਨੇ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ। ਇਸ ਤੋਂ ਬਾਅਦ ਸੰਜੂ ਸੈਮਸਨ ਅਤੇ ਸਟੋਕਸ ਜਦੋਂ ਪਾਰੀ ਨੂੰ ਸੰਭਾਲ ਰਹੇ ਸਨ ਤਾਂ ਆਈ. ਪੀ. ਐੱਲ. ’ਚ ਪਹਿਲਾ ਮੈਚ ਖੇਡ ਰਹੇ ਦੇਸ਼ਪਾਂਡੇ ਨੇ ਸਟੋਕਸ ਨੂੰ ਆਊਟ ਕਰ ਦਿੱਤਾ। 


ਦੋਵਾਂ ਨੇ ਤੀਜੀ ਵਿਕਟ ਲਈ 46 ਦੌੜਾਂ ਜੋੜੀਆਂ। ਇਸ ਤੋਂ ਬਾਅਦ ਸੈਮਸਨ ਵੀ ਆਊਟ ਹੋ ਗਿਆ। ਇਸ ਤੋਂ ਬਾਅਦ ਇਕ-ਇਕ ਕਰਕੇ ਵਿਕਟਾਂ ਡਿੱਗਦੀਆਂ ਰਹੀਆਂ। ਰਾਜਸਥਾਨ ਨੂੰ ਤੇਵਤੀਆ ਤੋਂ ਕੁਝ ਵੱਡੀਆਂ ਸ਼ਾਟਾਂ ਦੀ ਉਮੀਦ ਸੀ ਪਰ ਨੌਜਵਾਨ ਗੇਂਦਬਾਜ਼ ਦੇਸ਼ਪਾਂਡੇ ਨੇ ਉਸ ਨੂੰ ਆਊਟ ਕਰਕੇ ਦਿੱਲੀ ਨੂੰ ਜਿੱਤ ਦਿਵਾ ਦਿੱਤੀ। ਦਿੱਲੀ ਲਈ ਨੋਰਤਜੇ ਅਤੇ ਦੇਸ਼ਪਾਂਡੇ ਨੇ 2-2 ਵਿਕਟਾਂ ਜਦਕਿ ਅਸ਼ਵਿਨ, ਰਬਾਡਾ ਅਤੇ ਅਕਸ਼ਰ ਨੇ 1-1 ਿਵਕਟ ਲਈ।

 

ਟੀਮਾਂ ਇਸ ਤਰ੍ਹਾਂ ਹਨ-
ਦਿੱਲੀ ਕੈਪੀਟਲਸ-
ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।

ਰਾਜਸਥਾਨ ਰਾਇਲਜ਼- ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੌਬਿਨ ਉਥੱਪਾ, ਸੰਜੂ ਸੈਮਸਨ, ਬੇਨ ਸਟੋਕਸ, ਜੋਫ੍ਰਾ ਆਰਚਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡ੍ਰਿਊ ਟਾਏ, ਡੇਵਿਡ ਮਿਲਰ, ਟਾਮ ਕਿਊਰਨ, ਅਨਿਰੁਧ ਜੋਸ਼ੀ, ਸ਼੍ਰੇਅਸ ਗੋਪਾਲ, ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹਿਪਾਲ ਲੋਮਰੋਰ, ਮਯੰਕ ਮਾਰਕੰਡੇ।

Gurdeep Singh

This news is Content Editor Gurdeep Singh