ਦਿੱਲੀ ਕੈਪੀਟਲਸ ਨੇ BCCI ਤੋਂ ਭਾਰਤੀ ਖਿਡਾਰੀਆਂ ਲਈ ਕੋਵਿਡ-19 ਟੀਕੇ ਦੀ ਕੀਤੀ ਮੰਗ

03/20/2021 5:38:30 PM

ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਰ ਲੀਗ (ਆਈ.ਪੀ.ਐਲ.) ਫਰੈਂਚਾਇਜ਼ੀ ਦਿੱਲੀ ਕੈਪੀਟਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਤੋਂ 9 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਭਾਰਤੀਆਂ ਖਿਡਾਰੀਆਂ ਨੂੰ ਕੋਵਿਡ-19 ਟੀਕਾ ਦਿਵਾਉਣ ਦੀ ਮੰਗ ਕੀਤੀ ਹੈ।

ਦਿੱਲੀ ਕੈਪੀਟਲਸ ਨੇ ਖਿਡਾਰੀ ਅਗਲੇ ਹਫ਼ਤੇ ਤੋਂ ਆਈ.ਪੀ.ਐਲ. ਲਈ ਬਣੇ ਬਾਇਓ-ਬਬਲ (ਜੈਵ-ਸੁਰੱਖਿਅਤ ਮਾਹੌਲ) ਵਿਚ ਪ੍ਰਵੇਸ਼ ਕਰਨਗੇ। ਫਰੈਂਚਾਇਜ਼ੀ ਦੇ ਇਕ ਸੂਤਰ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨਾਲ ਟੀਕਾਕਰਨ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਸੂਤਰ ਨੇ ਕਿਹਾ, ‘ਅਸੀਂ ਬੀ.ਸੀ.ਸੀ.ਆਈ. ਨਾਲ ਗੱਲ ਕੀਤੀ ਹੈ ਜੋ ਕੇਂਦਰੀ ਸਿਹਤ ਮੰਤਰਾਲਾ ਦੇ ਸੰਪਰਕ ਵਿਚ ਹੈ। ਹੁਣ ਓਲੰਪਿਕ ਲਈ ਜਾਣ ਵਾਲੇ ਖਿਡਾਰੀਆਂ ਨੂੰ ਟੀਕਾ ਦਿੱਤੇ ਜਾਣ ਦੀ ਗੱਲ ਚੱਲ ਰਹੀ ਹੈ।’

ਉਨ੍ਹਾਂ ਕਿਹਾ, ‘ਵਿਦੇਸ਼ੀ ਖਿਡਾਰੀਆਂ ਨੂੰ ਸ਼ਾਇਦ ਇਸ ਲਈ ਮਨਜੂਰੀ ਨਾ ਮਿਲੇ। ਮੰਗਲਵਾਰ ਨੂੰ ਬਾਇਓ-ਬਬਲ ਵਿਚ ਪ੍ਰਵੇਸ਼ ਕਰਨਗੇ। ਫਿਲਹਾਲ ਉਹ 7 ਦਿਨਾਂ ਦੇ ਸਖ਼ਤ ਇਕਾਂਤਵਾਸ ਵਿਚ ਰਹਿਣਗੇ ਅਤੇ ਫਿਰ ਮੁੰਬਈ ਵਿਚ ਅਭਿਆਸ ਸ਼ੁਰੂ ਕਰਨਗੇ।’ ਉਨ੍ਹਾਂ ਕਿਹਾ ਕਿ ਬੀ.ਸੀ.ਸੀ.ਆਈ. ਨੇ ਅਜੇ ਤੱਕ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਚੁੱਕੇ ਜਾਣ ਵਾਲੇ ਸੁਰੱਖਿਆ ਉਪਾਵਾਂ ਤਹਿਤ ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਸਾਂਝੀ ਨਹੀਂ ਕੀਤੀ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਮਾਮਲੇ ਫਿਰ ਤੋਂ ਵੱਧ ਰਹੇ ਹਨ ਅਤੇ ਸ਼ਨੀਵਾਰ ਨੂੰ ਇਹ ਅੰਕੜਾ 40,000 ਦੇ ਪਾਰ ਪਹੁੰਚ ਗਿਆ।


 

cherry

This news is Content Editor cherry