ਦਿੱਲੀ ਦੇ ਬੱਲੇਬਾਜ਼ਾਂ ਦਾ ਸ਼ਰਮਨਾਕ ਸਮਰਪਣ, ਆਂਧਰਾ ਸੈਮੀਫਾਈਨਲ ''ਚ

02/23/2018 12:53:25 AM

ਨਵੀਂ ਦਿੱਲੀ— ਦਿੱਲੀ ਨੂੰ ਆਪਣੇ ਬੱਲੇਬਾਜ਼ਾਂ ਦੇ ਸ਼ਰਮਨਾਕ ਸਮਰਪਣ ਕਾਰਨ ਆਂਧਰਾ ਦੇ ਹੱਥੋਂ ਵੀਰਵਾਰ ਨੂੰ ਵਿਜੇ ਹਜ਼ਾਰੇ ਟਰਾਫੀ ਇਕ ਦਿਨਾ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ 6 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਜਿੱਤ ਦੇ ਨਾਲ ਆਂਧਰਾ ਪ੍ਰਦੇਸ਼ ਸੈਮੀਫਾਈਨਲ ਵਿਚ ਪਹੁੰਚ ਗਿਆ। ਪਾਲਮ ਮੈਦਾਨ 'ਤੇ ਖੇਡੇ ਗਏ ਇਸ ਮੈਚ ਵਿਚ ਓਵਰਾਂ ਦੀ ਗਿਣਤੀ 49 ਕਰ ਦਿੱਤੀ ਗਈ ਸੀ ਪਰ ਦਿੱਲੀ ਦੀ ਟੀਮ 32.1 ਓਵਰਾਂ ਵਿਚ ਹੀ ਸਿਰਫ 111 ਦੌੜਾਂ 'ਤੇ ਢੇਰ ਹੋ ਗਈ। ਆਂਧਰਾ ਨੇ 28.4 ਓਵਰਾਂ ਵਿਚ 4 ਵਿਕਟਾਂ 'ਤੇ 112 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ।